ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦੇ ਦਿਹਾਂਤ ਦੀਆਂ ਝੂਠੀਆਂ ਖਬਰਾਂ ਦੇ ਬਾਅਦ ਹੁਣ ਹਾਲੀਵੁੱਡ ਦੇ ਮਸ਼ਹੂਰ ਐਕਟਰ ਅਤੇ ਮਾਰਸ਼ਲ ਆਰਟਿਸਟ ਜੈਕੀ ਚੈਨ ਦੇ ਦਿਹਾਂਤ ਦੀਆਂ ਅਫਵਾਹਾਂ ਨੇ ਸਭ ਦਾ ਧਿਆਨ ਖਿੱਚ ਲਿਆ ਹੈ।
ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਵੀ ਕਰ'ਤਾ ਕਨਫਰਮ, ਬਿਲਕੁਲ ਠੀਕ ਹਨ ਬਾਡੀਵੁੱਡ ਦੇ ਹੀ-ਮੈਨ ਧਰਮਿੰਦਰ
ਸੋਸ਼ਲ ਮੀਡੀਆ 'ਤੇ ਫੈਲੀ ਝੂਠੀ ਖ਼ਬਰ
ਟਵਿੱਟਰ (ਹੁਣ ਐਕਸ), ਫੇਸਬੁੱਕ ਅਤੇ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਹ ਝੂਠੇ ਦਾਅਵੇ ਕੀਤੇ ਜਾ ਰਹੇ ਸਨ ਕਿ 71 ਸਾਲਾ ਜੈਕੀ ਚੈਨ ਦਾ ਦਿਹਾਂਤ ਹੋ ਗਿਆ ਹੈ। ਕੁਝ ਪੋਸਟਾਂ ਵਿੱਚ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਉਨ੍ਹਾਂ ਦੀ ਪਤਨੀ ਅਤੇ ਧੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ ਨਿਕਲੇ। ਅਸਲ ਵਿੱਚ, ਇਹ ਅਫਵਾਹ ਇੱਕ ਫਰਜ਼ੀ ਪੋਸਟ ਤੋਂ ਸ਼ੁਰੂ ਹੋਈ ਸੀ, ਜਿਸ ਵਿੱਚ ਲਿਖਿਆ ਗਿਆ ਸੀ ਕਿ 71 ਸਾਲ ਦੇ ਜੈਕੀ ਚੈਨ ਦੀ ਮੌਤ ਪੁਰਾਣੀਆਂ ਸੱਟਾਂ ਦੀਆਂ ਜਟਿਲਤਾਵਾਂ (complications) ਕਾਰਨ ਹੋ ਗਈ ਹੈ ਅਤੇ ਹਾਲੀਵੁੱਡ ਦੇ ਦਿੱਗਜਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਝੂਠੇ ਸੰਦੇਸ਼ ਨੇ ਹਜ਼ਾਰਾਂ ਲੋਕਾਂ ਤੱਕ ਪਹੁੰਚ ਬਣਾ ਲਈ ਅਤੇ ਕਈ ਪ੍ਰਸ਼ੰਸਕ ਚਿੰਤਾ ਵਿੱਚ ਪੈ ਗਏ।
ਇਹ ਵੀ ਪੜ੍ਹੋ: ਵੱਡੀ ਖਬਰ ; ਅਦਾਕਾਰ ਪ੍ਰੇਮ ਚੋਪੜਾ ਦੀ ਵਿਗੜੀ ਸਿਹਤ ! ਹਸਪਤਾਲ ਕਰਾਇਆ ਗਿਆ ਦਾਖ਼ਲ
ਸੱਚਾਈ ਕੀ ਹੈ?
ਅਸਲੀਅਤ ਇਹ ਹੈ ਕਿ ਜੈਕੀ ਚੈਨ ਬਹੁਤ ਠੀਕ ਹਨ ਅਤੇ ਸਿਹਤਮੰਦ ਹਨ। ਉਨ੍ਹਾਂ ਦੇ ਕਿਸੇ ਵੀ ਕਰੀਬੀ ਜਾਂ ਪਰਿਵਾਰ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜੈਕੀ ਚੈਨ ਦੀ ਮੌਤ ਦੀਆਂ ਖਬਰਾਂ ਪਹਿਲਾਂ ਵੀ ਵਾਇਰਲ ਹੋ ਚੁੱਕੀਆਂ ਹਨ। ਸਾਲ 2015 ਵਿੱਚ ਵੀ ਅਜਿਹੀ ਹੀ ਅਫਵਾਹ ਫੈਲੀ ਸੀ। ਉਸ ਸਮੇਂ ਖੁਦ ਜੈਕੀ ਚੈਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਪੱਸ਼ਟ ਕਰਦਿਆਂ ਲਿਖਿਆ ਸੀ, ਮੈਂ ਜ਼ਿੰਦਾ ਹਾਂ! ਜਦੋਂ ਮੈਂ ਫਲਾਈਟ ਤੋਂ ਉਤਰਿਆ, ਤਾਂ ਦੇਖਿਆ ਕਿ ਲੋਕ ਮੇਰੇ ਮਰਨ ਦੀ ਖਬਰ ਫੈਲਾ ਰਹੇ ਹਨ। ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ 'ਤੇ ਯਕੀਨ ਨਾ ਕਰੋ।
ਇਹ ਵੀ ਪੜ੍ਹੋ: ਅਦਾਕਾਰਾ ਬਣਨ ਲਈ ਘਰੋਂ ਭੱਜੀ, ਇਕ ਸ਼ੋਅ ਨਾਲ ਹੋ ਗਈ Famous; ਫਿਰ ਅੱਖਾਂ ਸਾਹਮਣੇ ਹੀ ਉਜੜ ਗਈ ਦੁਨੀਆ
ਇੱਕ ਲੀਜੈਂਡਰੀ ਅਦਾਕਾਰ
ਜੈਕੀ ਚੈਨ ਹਾਲੀਵੁੱਡ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਹਨ ਜਿਨ੍ਹਾਂ ਨੇ ਆਪਣੀਆਂ ਐਕਸ਼ਨ ਅਤੇ ਕਾਮੇਡੀ ਫਿਲਮਾਂ ਨਾਲ ਪੂਰੀ ਦੁਨੀਆ ਵਿੱਚ ਨਾਮ ਕਮਾਇਆ ਹੈ। ਉਨ੍ਹਾਂ ਨੇ 2016 ਵਿੱਚ ਆਸਕਰ ਅਵਾਰਡ ਵੀ ਜਿੱਤਿਆ ਸੀ।
ਇਹ ਵੀ ਪੜ੍ਹੋ: 'ਮੇਰੇ ਪਾਪਾ ਠੀਕ ਹਨ'; ਮੌਤ ਦੀਆਂ ਖਬਰਾਂ ਮਗਰੋਂ ਧਰਮਿੰਦਰ ਦੀ ਧੀ ਨੇ ਸਾਂਝੀ ਕੀਤੀ ਪੋਸਟ
ਅਫਵਾਹਾਂ ਤੋਂ ਬਚੋ
ਧਰਮਿੰਦਰ ਤੋਂ ਬਾਅਦ ਜੈਕੀ ਚੈਨ ਦੀ ਮੌਤ ਦੀਆਂ ਝੂਠੀਆਂ ਖਬਰਾਂ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸਦੀ ਜਾਂਚ ਜ਼ਰੂਰੀ ਹੈ। ਸ੍ਰੋਤਾਂ ਅਨੁਸਾਰ, ਦੋਵੇਂ ਦਿੱਗਜ ਕਲਾਕਾਰ, ਧਰਮਿੰਦਰ ਅਤੇ ਜੈਕੀ ਚੈਨ, ਪੂਰੀ ਤਰ੍ਹਾਂ ਸਿਹਤਮੰਦ ਹਨ ਅਤੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਝੂਠੀਆਂ ਖਬਰਾਂ ਫੈਲਾਉਣ ਤੋਂ ਗੁਰੇਜ਼ ਕਰਨ।
ਇਹ ਵੀ ਪੜ੍ਹੋ: ਅਦਾਕਾਰਾ ਦੀ ਮੌਤ ਬਣੀ 'ਪਹੇਲੀ' ! ਜਾਂਚ ਲਈ ਕਬਰ 'ਚ ਕੱਢਣੀ ਪਈ ਲਾਸ਼, 56 ਸਾਲਾਂ ਮਗਰੋਂ ਵੀ ਨਹੀਂ ਖੁੱਲ੍ਹਿਆ 'ਰਾਜ਼'
ਜ਼ਰੀਨ ਖ਼ਾਨ ਦੀ ਪ੍ਰੇਅਰ ਮੀਟ 'ਤੇ ਪੌੜੀਆਂ ਤੋਂ ਬੁਰੀ ਤਰ੍ਹਾਂ ਡਿੱਗੇ ਜਤਿੰਦਰ, ਵੀਡੀਓ ਵਾਇਰਲ ਹੋਣ 'ਤੇ ਭੜਕੇ ਫ਼ੈਨਸ
NEXT STORY