ਮੁੰਬਈ (ਬਿਊਰੋ) - ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਓਪਰਾ ਵਿਨਫਰੇ ਦੇ ਆਉਣ ਵਾਲੇ ਇੰਟਰਵਿਊ 'ਚ ਮਹਿਮਾਨ ਵਜੋਂ ਨਜ਼ਰ ਆਵੇਗੀ। ਹਾਲ ਹੀ 'ਚ ਇਸ ਇੰਟਰਵਿਊ ਦਾ ਇੱਕ ਪ੍ਰੋਮੋ ਵੀਡੀਓ ਇੰਟਰਨੈਟ 'ਤੇ ਸਾਂਝਾ ਕੀਤਾ ਗਿਆ ਹੈ, ਜਿਸ 'ਚ ਪ੍ਰਿਅੰਕਾ ਚੋਪੜਾ ਭਾਰਤ 'ਚ ਇੱਕ ਬੱਚੇ ਦੇ ਰੂਪ 'ਚ ਆਪਣੇ ਧਾਰਮਿਕ ਵਿਚਾਰਾਂ ਅਤੇ ਪਾਲਣ ਪੋਸ਼ਣ ਬਾਰੇ ਗੱਲ ਕਰਦੀ ਦਿਖਾਈ ਦਿੱਤੀ ਹੈ। ਪ੍ਰਿਯੰਕਾ ਨੇ ਦੱਸਿਆ ਕਿ ਕਿਵੇਂ ਈਸਾਈ, ਇਸਲਾਮਿਕ ਅਤੇ ਹਿੰਦੂ ਧਰਮ ਦਾ ਉਸ ਦੇ ਜੀਵਨ 'ਤੇ ਪ੍ਰਭਾਵ ਸੀ। ਪ੍ਰੋਮੋ 'ਚ ਓਪਰਾਹ ਇਹ ਕਹਿੰਦੀ ਦਿਖਾਈ ਦਿੱਤੀ ਹੈ ਕਿ ਉਸ ਨੇ ਇਹ ਪੜ੍ਹ ਕੇ ਭਾਰਤ 'ਚ ਆਪਣੇ ਦਿਨਾਂ ਨੂੰ ਯਾਦ ਕੀਤਾ।
ਪ੍ਰਿਅੰਕਾ ਚੋਪੜਾ ਸ਼ੋਅ 'ਚ ਆਪਣੀ ਕਿਤਾਬ 'ਅਨਫਿਨਿਸ਼ਡ' ਨੂੰ ਪ੍ਰਮੋਟ ਕਰਨ ਲਈ ਗਈ ਸੀ। ਪ੍ਰੋਮੋ 'ਚ ਓਪਰਾਹ ਕਹਿੰਦੀ ਹੈ ਕਿ ਇਸ ਕਿਤਾਬ ਨੂੰ ਪੜ੍ਹਨ ਨਾਲ ਉਸ ਨੂੰ ਭਾਰਤ ਵਿਚਲਾ ਸਮਾਂ ਯਾਦ ਆਇਆ। ਇਸ ਪ੍ਰਸ਼ਨ 'ਤੇ ਪ੍ਰਿਯੰਕਾ ਚੋਪੜਾ ਕਹਿੰਦੀ ਹੈ, "ਹਾਂ, ਮੈਂ ਈਸਾਈ ਧਰਮ ਬਾਰੇ ਜਾਣਦੀ ਸੀ ਜਦੋਂ ਮੈਂ ਕਾਨਵੈਂਟ ਸਕੂਲ 'ਚ ਪੜ੍ਹਾਈ ਕੀਤੀ।" ਮੇਰੇ ਪਿਤਾ ਮਸਜਿਦ 'ਚ ਗਾਉਂਦੇ ਸਨ ਅਤੇ ਇਸਲਾਮ ਬਾਰੇ ਜਾਣਦੇ ਸਨ। ਮੈਂ ਇੱਕ ਹਿੰਦੂ ਪਰਿਵਾਰ 'ਚ ਵੱਡੀ ਹੋਈ ਹਾਂ, ਇਸ ਲਈ ਮੈਂ ਉਸ ਬਾਰੇ ਵੀ ਜਾਣਦੀ ਹਾਂ। ਧਾਰਮਿਕਤਾ ਭਾਰਤ ਦਾ ਇਕ ਵੱਡਾ ਹਿੱਸਾ ਹੈ, ਜਿਸ ਨੂੰ ਤੁਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।"
ਪ੍ਰਿਯੰਕਾ ਚੋਪੜਾ ਅੱਗੇ ਕਹਿੰਦੀ ਹੈ ਕਿ ''ਮੇਰੇ ਸਵਰਗਵਾਸੀ ਪਿਤਾ ਅਸ਼ੋਕ ਚੋਪੜਾ ਨੇ ਹਮੇਸ਼ਾਂ ਮੈਨੂੰ ਸਿਖਾਇਆ ਹੈ ਕਿ ਸਾਰੇ ਧਰਮਾਂ ਦਾ ਮਾਰਗ ਇਕੋ ਰੱਬ ਵੱਲ ਜਾਂਦਾ ਹੈ। ਉਹ ਕਹਿੰਦੀ ਹੈ ਮੈਂ ਹਿੰਦੂ ਹਾਂ। ਮੈਂ ਪ੍ਰਾਰਥਨਾ ਕਰਦੀ ਹਾਂ, ਮੇਰੇ ਘਰ 'ਚ ਇੱਕ ਮੰਦਰ ਹੈ ਪਰ ਮੈਂ ਮੰਨਦੀ ਹਾਂ ਕਿ ਉਹ ਇਕ ਮਹਾਨ ਸ਼ਕਤੀ ਹੈ ਅਤੇ ਮੈਂ ਉਸ 'ਤੇ ਵਿਸ਼ਵਾਸ ਕਰਨਾ ਚਾਹੁੰਦੀ ਹਾਂ।"
ਅਦਾਕਾਰ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ, ਵੀਡੀਓ ਸਾਂਝੀ ਕਰਕੇ ਦਿੱਤਾ ਇਹ ਸੰਦੇਸ਼
NEXT STORY