ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਬਾਅਦ ਹੁਣ ਹਾਲੀਵੁੱਡ 'ਚ ਨਾ-ਪੱਖੀ ਕਿਰਦਾਰ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ 'ਬੇਵਾਚ' 'ਚ ਆਪਣੇ ਵਿਲੇਨ ਦੇ ਕਿਰਦਾਰ ਬਾਰੇ ਉਨ੍ਹਾਂ ਕਿਹਾ ਕਿ ਬੁਰਾ ਹੋਣਾ ਉਨ੍ਹਾਂ ਨੂੰ ਪਸੰਦ ਹੈ।
ਜਾਣਕਾਰੀ ਅਨੁਸਾਰ ਪ੍ਰਿਯੰਕਾ ਇਸ ਫਿਲਮ 'ਚ 'ਵਿਕਟੋਰੀਆ ਲੀਡਸ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਪ੍ਰਿਯੰਕਾ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ 'ਬੇਵਾਚ' ਦੇ ਨਿਰਦੇਸ਼ਕ ਸੇਠ ਗਾਰਡਨ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ''ਲੱਗਦਾ ਹੈ ਮੈਨੂੰ ਬੁਰਾ ਬਣਨਾ ਪਸੰਦ ਹੈ।''
ਜ਼ਿਕਰਯੋਗ ਹੈ ਕਿ ਇਹ ਫਿਲਮ 1990 ਦੇ ਦਹਾਕੇ 'ਚ ਆਉਣ ਵਾਲੇ ਬੇਹੱਦ ਮਸ਼ਹੂਰ ਟੀ.ਵੀ. ਸੀਰੀਜ਼ 'ਤੇ ਆਧਾਰਿਤ ਹੈ। ਇਸ ਫਿਲਮ 'ਚ ਪ੍ਰਿਯੰਕਾ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਅਤੇ ਮਸ਼ਹੂਰ ਰੈਸਲਰ ਡਵੇਨ ਜਾਨਸਨ, ਜੈਕ ਐਫਰਾਨ, ਅਲੈਕਜ਼ੈਂਡਰਾ ਦਦਾਰਿਓ ਅਤੇ ਕੈਲੀ ਰੋਹਰਬਾਕ ਵੀ ਮੁਖ ਭੂਮਿਕਾ 'ਚ ਹਨ। ਇਹ ਫਿਲਮ ਅਗਲੇ ਸਾਲ 19 ਮਈ ਨੂੰ ਰਿਲੀਜ਼ ਹੋਵੇਗੀ।
ਜਾਣੋ ਕਿਉਂ ਹੈ ਪ੍ਰਿਯੰਕਾ ਆਪਣੀ ਫਿਲਮ 'ਬੇਵਾਚ' ਦੀ ਸ਼ੂਟਿੰਗ ਤੋਂ ਪਰੇਸ਼ਾਨ
NEXT STORY