ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਨੇ ਅਦਾਕਾਰਾ ਦੇ ਸਾਬਕਾ ਪ੍ਰਬੰਧਕ ਪ੍ਰਕਾਸ਼ ਜਾਜੂ ਨੂੰ 'ਝੂਠਾ' ਕਰਾਰ ਦਿੱਤਾ ਕਿਉਂਕਿ ਉਸਨੇ ਦਾਅਵਾ ਕੀਤਾ ਸੀ ਕਿ ਪ੍ਰਿਯੰਕਾ ਨੇ ਆਪਣੇ ਸੰਘਰਸ਼ ਦੇ ਦਿਨਾਂ ਵਿਚ ਤਿੰਨ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਜਾਜੂ ਇਸ ਅਦਾਕਾਰਾ ਨਾਲ 2000 ਤੋਂ 2004 ਵਿਚਾਲੇ ਕੰਮ ਕਰਦੇ ਸਨ। ਉਸਨੇ ਕੱਲ ਟਵਿਟਰ 'ਤੇ ਕਿਹਾ ਕਿ ਇਕ ਅਜਿਹੀ ਘਟਨਾ 2002 ਵਿਚ ਓਦੋਂ ਹੋਈ ਸੀ ਜਦੋਂ ਪ੍ਰਿਯੰਕਾ ਦੇ ਕਥਿਤ ਸਾਬਕਾ ਮਿੱਤਰ ਅਸੀਮ ਮਰਚੈਂਟ ਦੀ ਮਾਂ ਦੀ ਮੌਤ ਹੋਈ ਸੀ। ਸਾਬਕਾ ਪ੍ਰਬੰਧਕ ਨੇ ਕਿਹਾ ਕਿ 33 ਸਾਲਾ 'ਕਵਾਂਟਿਕੋ' ਅਦਾਕਾਰਾ ਮਰਚੈਂਟ ਦੀ ਮਾਂ ਦੇ ਬੇਹੱਦ ਨੇੜੇ ਸੀ ਅਤੇ ਉਸਦੀ ਮੌਤ ਤੋਂ ਬੇਹੱਦ ਦੁਖੀ ਹੋ ਗਈ ਸੀ।
ਪ੍ਰਿਯੰਕਾ ਫਿਲਹਾਲ 'ਬੇਵਾਚ' ਦੀ ਲਾਸ ਏਂਜਲਸ ਵਿਚ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਉਸਨੇ ਅਜੇ ਤਕ ਆਪਣੇ ਸਾਬਕਾ ਪ੍ਰਬੰਧਕ ਦੇ ਦਾਅਵਿਆਂ ਦੇ ਖੰਡਨ ਵਿਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਸਦੀ ਮਾਂ ਨੇ ਟਵਿਟਰ 'ਤੇ ਲਿਖਿਆ ਹੈ ਕਿ ਉਹ ਝੂਠਾ ਹੈ... ਉਸਨੇ ਜੇਲ ਵਿਚ ਸਮਾਂ ਲੰਘਾਇਆ... ਉਸਦੇ ਬੁੱਢੇ ਪਿਤਾ ਅਤੇ ਮਾਂ ਨੇ ਪ੍ਰਿਯੰਕਾ ਚੋਪੜਾ ਦੇ ਪੈਰਾਂ ਵਿਚ ਡਿੱਗ ਕੇ ਮੁਆਫੀ ਮੰਗੀ। ਪ੍ਰਿਯੰਕਾ ਅਤੇ ਜਾਜੂ ਵਿਚਾਲੇ ਵਿਵਾਦ ਹੋਣ ਤੋਂ ਬਾਅਦ ਅਦਾਕਾਰਾ ਨੇ ਉਸਨੂੰ ਹਟਾ ਦਿੱਤਾ ਸੀ।
ਸਿਧਾਰਥ ਸ਼ੁਕਲਾ ਨੇ ਜਿੱਤਿਆ 'ਖਤਰੋਂ ਕੇ ਖਿਲਾੜੀ-7' ਦਾ ਖਿਤਾਬ
NEXT STORY