ਮੁੰਬਈ (ਬਿਊਰੋ) - ਰਾਜਸ਼੍ਰੀ ਐਂਟਰਟੇਨਮੈਂਟ ਅਤੇ ਪਰਪਲ ਪੇਬਲ ਪਿਕਚਰਜ਼ ਵੱਲੋਂ ਕੋਠਾਰੇ ਵਿਜ਼ਨ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ‘ਪਾਣੀ’ ਨੂੰ ਪੇਸ਼ ਕਰਨ ਦੀ ਖ਼ਬਰ ਨੇ ਮਨੋਰੰਜਨ ਉਦਯੋਗ ਵਿਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਫਿਲਮ 'ਪਾਣੀ' ਦਾ ਐਲਾਨ ਕਰਕੇ ਮਨੋਰੰਜਨ ਜਗਤ 'ਚ ਹਲਚਲ ਮਚਾ ਦਿੱਤੀ ਹੈ। ਹੁਣ ਫਿਲਮ ‘ਪਾਣੀ’ 18 ਅਕਤੂਬਰ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...
ਇਹ ਫਿਲਮ ਆਦਿਨਾਥ ਐੱਮ. ਕੋਠਾਰੇ ਦੇ ਨਿਰਦੇਸ਼ਨ ਦੀ ਸ਼ੁਰੂਆਤ ਹੈ ਅਤੇ ਰਾਜਸ਼੍ਰੀ ਐਂਟਰਟੇਨਮੈਂਟ, ਪ੍ਰਿਯੰਕਾ ਚੋਪੜਾ ਜੋਨਸ ਵਰਗੀ ਗਲੋਬਲ ਆਈਕਨ ਅਤੇ ਮਹਾਰਾਸ਼ਟਰ ਦੀ ਸ਼ਾਨ, ਕੋਠਾਰੇ ਵਿਜ਼ਨ ਪ੍ਰਾਈਵੇਟ ਲਿਮਿਟੇਡ ਵਰਗੇ ਪ੍ਰਸਿੱਧ ਬੈਨਰ ਵਿਚਾਲੇ ਪਹਿਲੀ ਵਾਰ ਸ਼ਾਨਦਾਰ ਸਹਿਯੋਗ ਦੀ ਨਿਸ਼ਾਨਦੇਹੀ ਕਰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....
ਨਿਤਿਨ ਦੀਕਸ਼ਿਤ ਦੁਆਰਾ ਲਿਖੀ ਗਈ ‘ਪਾਣੀ’ ਵਿਚ ਇਕ ਮਜ਼ਬੂਤ ਸਟਾਰ ਕਾਸਟ ਹੈ, ਜਿਸ ਵਿਚ ਆਦਿਨਾਥ ਐੱਮ. ਕੋਠਾਰੇ, ਰੁਚਾ ਵੈਦਿਆ, ਸੁਬੋਧ ਭਾਵੇ, ਰਜਿਤ ਕਪੂਰ, ਕਿਸ਼ੋਰ ਕਦਮ, ਨਿਤਿਨ ਦੀਕਸ਼ਿਤ, ਸਚਿਨ ਗੋਸਵਾਮੀ, ਮੋਹਨਾਬਾਈ, ਸ਼੍ਰੀਪਦ ਜੋਸ਼ੀ ਅਤੇ ਵਿਕਾਸ ਪਾਂਡੁਰੰਗ ਪਾਟਿਲ ਸ਼ਾਮਿਲ ਹਨ। ਫਿਲਮ ਦਾ ਨਿਰਮਾਣ ਨੇਹਾ ਬੜਜਾਤਿਆ ਅਤੇ ਮਰਹੂਮ ਰਜਤ ਬੜਜਾਤਿਆ, ਪ੍ਰਿਅੰਕਾ ਚੋਪੜਾ ਜੋਨਸ ਅਤੇ ਡਾ: ਮਧੂ ਚੋਪੜਾ ਦੁਆਰਾ ਕੀਤਾ ਗਿਆ ਹੈ, ਜਦੋਂ ਕਿ ਮਹੇਸ਼ ਕੋਠਾਰੇ ਅਤੇ ਸਿਧਾਰਥ ਚੋਪੜਾ ਪ੍ਰਾਜੈਕਟ ਦੇ ਐਸੋਸੀਏਟ ਨਿਰਮਾਤਾ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਲੋਕਾਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ‘ਕਾਲ ਮੀ ਬੇਅ’ ਦਾ ਟਰੇਲਰ
NEXT STORY