ਐਂਟਰਟੇਨਮੈਂਟ ਡੈਸਕ- 'ਬਿੱਗ ਬੌਸ 13' ਰਾਹੀਂ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਹਿਮਾਂਸ਼ੀ ਖੁਰਾਨਾ, ਜਿਸ ਨੂੰ ਪੰਜਾਬ ਦੀ 'ਐਸ਼ਵਰਿਆ ਰਾਏ' ਵੀ ਕਿਹਾ ਜਾਂਦਾ ਹੈ, ਅੱਜਕੱਲ੍ਹ ਆਪਣੇ ਸ਼ਾਨਦਾਰ ਬਾਡੀ ਟ੍ਰਾਂਸਫਾਰਮੇਸ਼ਨ ਕਾਰਨ ਸੁਰਖੀਆਂ ਵਿੱਚ ਹੈ। ਹਾਲ ਹੀ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਹਿਮਾਂਸ਼ੀ ਨੇ ਖੁਲਾਸਾ ਕੀਤਾ ਕਿ ਉਸ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਲਗਭਗ 17 ਕਿਲੋ ਭਾਰ ਘਟਾਇਆ ਹੈ। ਉਸ ਨੇ ਇਸ ਬਦਲਾਅ ਦਾ ਸਿਹਰਾ ਆਪਣੀ ਖੁਰਾਕ ਅਤੇ ਕਸਰਤ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ: ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾਉਣ ਤੋਂ ਭੜਕਿਆ ਖਾਲਿਸ* ਤਾਨੀ ਪੰਨੂ ! ਦਿਲਜੀਤ ਦੋਸਾਂਝ ਨੂੰ ਦੇ'ਤੀ ਧਮਕੀ

ਸਿਹਤ ਸੀ ਮੁੱਖ ਫੋਕਸ
ਹਿਮਾਂਸ਼ੀ ਨੇ ਸਪੱਸ਼ਟ ਕੀਤਾ ਕਿ ਉਸ ਨੇ ਸ਼ੁਰੂ ਵਿੱਚ ਭਾਰ ਘਟਾਉਣ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਸੀ, ਸਗੋਂ ਉਸ ਦਾ ਪੂਰਾ ਧਿਆਨ ਸਿਰਫ਼ ਆਪਣੀ ਸਿਹਤ ਉੱਤੇ ਸੀ। ਉਸ ਨੇ ਦੱਸਿਆ ਕਿ ਉਹ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰ ਰਹੀ ਸੀ ਅਤੇ ਸੈੱਟ 'ਤੇ ਰਹਿੰਦਿਆਂ ਕਾਫੀ ਚਿੜਚਿੜਾਪਣ ਮਹਿਸੂਸ ਕਰਦੀ ਸੀ। ਉਸ ਨੇ ਇਸ ਗੱਲ 'ਤੇ ਧਿਆਨ ਦਿੱਤਾ ਕਿ ਉਸ ਦੇ ਸਰੀਰ ਵਿੱਚ ਪਰੇਸ਼ਾਨੀ ਕਿਉਂ ਆ ਰਹੀ ਹੈ। ਉਸ ਨੇ ਫਿਰ ਸਿਰਫ ਆਪਣੀ ਖੁਰਾਕ ਅਤੇ ਕਸਰਤ ਵਿੱਚ ਬਦਲਾਅ ਕੀਤੇ ਅਤੇ ਡਾਕਟਰ ਨਾਲ ਗੱਲ ਕੀਤੀ। ਇਹ ਸਾਰੇ ਬਦਲਾਅ ਉਸ ਨੇ ਡਾਕਟਰ ਦੀ ਨਿਗਰਾਨੀ ਹੇਠ ਰਹਿ ਕੇ ਕੀਤੇ, ਜਿਸ ਤੋਂ ਬਾਅਦ ਉਸ ਦੇ ਸਰੀਰ ਵਿੱਚ ਇੰਨਾ ਵੱਡਾ ਪਰਿਵਰਤਨ ਆਇਆ।
ਇਹ ਵੀ ਪੜ੍ਹੋ: 56 ਸਾਲ ਦੀ ਉਮਰ 'ਚ ਮਾਂ ਬਣੀ ਪੰਜਾਬੀ ਗਾਇਕਾ ਨਸੀਬੋ ਲਾਲ !

ਮਸ਼ਹੂਰ ਅਦਾਕਾਰ ਵਿਰੁੱਧ ਕਾਨੂੰਨੀ ਕਾਰਵਾਈ, ਪੁਲਸ ਨੇ ਲਿਆ ਵੱਡਾ ਐਕਸ਼ਨ
NEXT STORY