ਐਂਟਰਟੇਨਮੈਂਟ ਡੈਸਕ- ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪੰਜਾਬੀ ਗਾਇਕ ਹਸਨ ਮਾਣਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਫਗਵਾੜਾ ਸਿਟੀ ਥਾਣਾ ਪੁਲਸ ਨੇ ਇਸਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗਾਇਕ 'ਤੇ ਐੱਨ.ਆਰ.ਆਈ. ਕੁੜੀ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ। ਉਸ 'ਤੇ 30 ਮਈ 2025 ਨੂੰ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਿਚ ਦੋਸ਼ ਹੈ ਕਿ ਉਸਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰ ਲਿਆ ਹੈ। ਉਸਦੇ ਗਹਿਣੇ ਆਦਿ ਵੇਚ ਦਿੱਤੇ।
ਮਾਮਲਾ ਐੱਨ.ਆਰ.ਆਈ. ਨਾਲ ਜੁੜਿਆ ਹੋਣ ਕਰਕੇ ਪੁਲਸ ਨੇ ਗਾਇਕ ਨੂੰ ਗ੍ਰਿਫਤਾਰ ਕਰ ਲਿਆ, ਜਦੋਂਕਿ ਮਾਮਲੇ 'ਚ ਨਾਮਜ਼ਦ ਉਸਦੇ ਪਿਤਾ, ਮਾਂ, ਭਰਾ ਅਤੇ ਇਕ ਹੋਰ ਦੋਸ਼ੀ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀ.ਐੱਸ.ਪੀ. ਭਾਰਤ ਭੂਸ਼ਣ ਨੇ ਦੱਸਿਆ ਕਿ ਗਾਇਕ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- iPhone 17 Pro ਵਰਗੇ ਡਿਜ਼ਾਈਨ ਵਾਲਾ ਸਸਤਾ ਫੋਨ ਲਾਂਚ, ਕੀਮਤ ਸਿਰਫ 7,299 ਰੁਪਏ

ਇਹ ਵੀ ਪੜ੍ਹੋ- 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਬੈਸਟ ਗੇਮਿੰਗ ਸਮਾਰਟਫੋਨ, ਖ਼ਰੀਦਣ ਲਈ ਦੇਖੋ ਪੂਰੀ ਲਿਸਟ
ਕੀ ਹੈ ਪੂਰਾ ਮਾਮਲਾ
ਪਹਿਲਾਂ ਤੋਂ ਵਿਆਹੇ ਹੋਣ ਦੇ ਬਾਵਜੂਦ ਵਿਆਹ ਕਰਨ ਦਾ ਦੋਸ਼
ਇਹ ਗ੍ਰਿਫਤਾਰੀ ਪਰਵਿੰਦਰ ਕੌਰ ਦੀ ਸ਼ਿਕਾਇਤ 'ਤੇ ਹੋਈ ਹੈ। ਪਰਵਿੰਦਰ ਕੌਰ ਨੇ ਕੁਝ ਮਹੀਨੇ ਪਹਿਲਾਂ ਫਗਵਾੜਾ ਸਿਟੀ ਥਾਣਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਦੋਸ਼ੀ ਨੇ ਖੁਦ ਨੂੰ ਗਾਇਕ ਅਤੇ ਸੈਲੀਬ੍ਰਿਟੀ ਦੱਸ ਕੇ ਉਸਦਾ ਵਿਸ਼ਵਾਸ ਜਿੱਤਿਆ, ਜਦੋਂਕਿ ਉਹ ਪਹਿਲਾਂ ਤੋਂ ਵਿਆਹਿਆ ਹੋਇਆ ਸੀ ਅਤੇ ਉਸ ਵਿਰੁੱਧ ਘਰੇਲੂ ਹਿੰਸਾ ਦਾ ਮਾਮਲਾ ਵੀ ਚੱਲ ਰਿਹਾ ਸੀ।
ਵਿਆਹ ਦੇ ਨਾਂ 'ਤੇ ਖਰਚ ਕਰਵਾਏ ਲੱਖਾਂ ਰੁਪਏ
ਪੀੜਤ ਦੀ ਮਾਂ ਅਨੁਸਾਰ, ਪਰਿਵਾਰ ਨੂੰ ਬਿਨਾਂ ਦੱਸੇ ਦੋਸ਼ੀ ਨੇ ਵਿਆਹ ਦੀ ਪੂਰੀ ਤਿਆਰੀ ਉਨ੍ਹਾਂ ਦੇ ਖਰਚੇ 'ਤੇ ਕਰਵਾਈ। ਸੋਨੇ-ਚਾਂਦੀ ਦੇ ਗਹਿਣੇ, ਕੱਪੜੇ, ਮਹਿੰਗੇ ਗਿਫਟ ਅਤੇ ਵਿਆਹ ਸਮਾਰੋਹ ਮਿਲਾ ਕੇ ਕਰੀਬ 22-25 ਲੱਖ ਰੁਪਏ ਖਰਚ ਹੋਏ। ਬੰਗਾ ਸਥਿਤ ਇਕ ਪੈਲਸ 'ਚ ਸਾਰੀਆਂ ਰਸਮਾਂ ਪੂਰੀਆਂ ਹੋਈਆਂ ਪਰ ਉਸੇ ਦੌਰਾਨ ਪੁਲਸ ਨੇ ਦਖਲ ਦਿੰਦੇ ਹੋਏ ਵਿਆਹ ਨੂੰ ਗੈਰ-ਕਾਨੂੰਨੀ ਦੱਸਿਆ।
ਧੋਖਾਧੜੀ ਦਾ ਮਾਮਲਾ ਦਰਜ
ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ 30 ਮਈ 2025 ਨੂੰ ਮੁਲਜ਼ਮ ਵਿਰੁੱਧ ਧੋਖਾਧੜੀ ਸਣੇ ਹੋਰ ਧਾਰਾਵਾਂ 'ਚ ਮਾਮਲਾ ਦਰਜ ਕੀਤਾ ਸੀ। ਹਾਲਾਂਕਿ, ਪੁਲਸ ਨੇ ਉਦੋਂ ਤਕ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਬਾਅਦ 'ਚ ਅਦਾਲਤ ਨੇ ਮੁਲਜ਼ਮ ਵਿਰੁੱਧ ਰੇਪ ਦੀ ਧਾਰਾ ਜੋੜਨ ਦਾ ਵੀ ਆਦੇਸ਼ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ- ਸੈਕਿੰਡ ਹੈਂਡ ਕਾਰ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋਂ ਖ਼ਾਸ ਧਿਆਨ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕੱਲ੍ਹ ਖੁਲ੍ਹੇਗਾ 'ਚੋਣ ਪਿਟਾਰਾ' ਤੇ ਪੰਜਾਬ 'ਚ ਗ੍ਰਨੇਡ ਹਮਲੇ ਦੇ ਮਾਡਿਊਲ ਦਾ ਪਰਦਾਫਾਸ਼, ਪੜ੍ਹੋ ਖਾਸ ਖ਼ਬਰਾਂ
NEXT STORY