ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ ਨਾਲ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰੀਆਂ 'ਚ ਰੁੱਝੇ ਹੋਏ ਹਨ। ਆਏ ਦਿਨ ਪੰਜਾਬੀ ਕਲਾਕਾਰ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਦਾ ਐਲਾਨ ਕਰ ਰਹੇ ਹਨ। ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਹੁਣ ਬਾਲੀਵੁੱਡ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦੀ ਤਿਆਰੀ 'ਚ ਹਨ। ਜੀ ਹਾਂ, ਬੱਬਲ ਰਾਏ ਜਲਦ ਹੀ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਫ਼ਿਲਮ ‘ਨੂਰਾਨੀ ਚਿਹਰਾ’ 'ਚ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
ਦੱਸ ਦੇਈਏ ਕਿ ਬੱਬਲ ਰਾਏ ਨੇ ਆਪਣੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਬੱਬਲ ਰਾਏ ਨੇ ਨਵਾਜ਼ੂਦੀਨ ਸਿੱਦੀਕੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨੂੰ ਨਵਾਜ਼ੂਦੀਨ ਸਿੱਦੀਕੀ ਨੂੰ ਵੀ ਟੈਗ ਕੀਤਾ ਹੈ। ਇਸ ਪੋਸਟ ਦੀ ਕੈਪਸ਼ਨ 'ਚ ਬੱਬਲ ਰਾਏ ਨੇ ਲਿਖਿਆ ''ਉਹ ਆਦਮੀ ਖੁਦ।'' ਇਸ ਫ਼ਿਲਮ 'ਚ ਨੂਪੁਰ ਸੈਨਨ ਵੀ ਮੁੱਖ ਭੂਮਿਕਾ 'ਚ ਹੈ।
ਦੱਸਣਯੋਗ ਹੈ ਕਿ ਫ਼ਿਲਮ ਦਾ ਨਿਰਮਾਣ ਪਨੋਰਮਾ ਸਟੂਡੀਓਜ਼, ਵਾਈਲਡ ਰਿਵਰ ਪਿਕਚਰਜ਼ ਅਤੇ ਪਲਪ ਫਿਕਸ਼ਨ ਐਂਟਰਟੇਨਮੈਂਟ ਦੁਆਰਾ ਕੀਤਾ ਗਿਆ ਹੈ। ਖਬਰਾਂ ਅਨੁਸਾਰ, ਬੱਬਲ ਰਾਏ ਹਾਲ ਹੀ 'ਚ ਨਵਾਜ਼ੂਦੀਨ ਸਿੱਦੀਕੀ ਅਤੇ ਨੂਪੁਰ ਸੈਨਨ ਨਾਲ ਇਸ ਫ਼ਿਲਮ 'ਚ ਸ਼ਾਮਲ ਹੋਏ ਨੇ। ਪ੍ਰਸ਼ੰਸਕ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸੁਕ ਹਨ ਅਤੇ ਬੇਸਬਰੀ ਨਾਲ ਫ਼ਿਲਮ ਦੀ ਉਡੀਕ ਕਰ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਵਾਮਿਕਾ ਗੱਬੀ ਨੇ ਸਾਂਝੀ ਕੀਤੀ ਨੈੱਟਫਲਿਕਸ ਸੀਰੀਜ਼ ‘ਮਾਈ’ ਦੀ ਪਹਿਲੀ ਝਲਕ
NEXT STORY