ਜਲੰਧਰ (ਬਿਊਰੋ) – ਗਿੱਪੀ ਗਰੇਵਾਲ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਵੱਡੀ ਫ਼ਿਲਮ ‘ਅਕਾਲ’ ਦਾ ਟੀਜ਼ਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਟੀਜ਼ਰ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਫ਼ਿਲਮ ਦਾ ਟੀਜ਼ਰ ਐਕਸ਼ਨ ਨਾਲ ਭਰਪੂਰ ਹੈ, ਜਿਸ ’ਚ ਵੱਡੇ-ਵੱਡੇ ਸੈੱਟ ਤੇ ਸੀਨਜ਼ ਦੇਖਣ ਨੂੰ ਮਿਲ ਰਹੇ ਹਨ।
ਫ਼ਿਲਮ ਦੇ ਟੀਜ਼ਰ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ ਤੇ ਭਾਣਾ ਐੱਲ. ਏ. ਦੀ ਵੱਖਰੀ ਲੁੱਕ ਵੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਦੇ ਨਾਲ ਏਕਮ ਗਰੇਵਾਲ ਤੇ ਜੱਗੀ ਸਿੰਘ ਵੀ ਅਹਿਮ ਕਿਰਦਾਰ ਨਿਭਾਅ ਰਹੇ ਹਨ।
ਦੱਸ ਦਈਏ ਕਿ ਹਾਲ ਹੀ 'ਚ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨਿਮਰਤ ਖਹਿਰਾ ਸਿੱਖੀ ਸਰੂਪ 'ਚ ਸਜੀ ਦਿਖਾਈ ਦੇ ਰਹੀ ਹੈ। ਨਿਮਰਤ ਨੂੰ ਸਿੰਘਣੀ ਵੇਖ ਕੇ ਉਨ੍ਹਾਂ ਦੇ ਫੈਨਜ਼ 'ਚ ਫ਼ਿਲਮ ਪ੍ਰਤੀ ਉਤਸ਼ਾਹ ਵੱਧ ਗਿਆ ਹੈ। ਇਨ੍ਹਾਂ ਤਸਵੀਰਾਂ 'ਚ ਸਿੰਘਣੀ ਬਣ ਨਿਮਰਤ ਖਹਿਰਾ ਤਲਵਾਰ ਨਾਲ ਜਾਲਮਾਂ ਨਾਲ ਲੜਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖ਼ੁਦ ਗਿੱਪੀ ਗਰੇਵਾਲ ਨੇ ਹੀ ਕੀਤਾ ਹੈ। ਇਸ ਫ਼ਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਵਲੋਂ ਕੀਤੀ ਗਈ ਹੈ, ਜੋ ਪਹਿਲਾਂ ਵੀ ਆਪਣੇ ਕੰਮ ਲਈ ਸਰਾਹੇ ਜਾਂਦੇ ਰਹੇ ਹਨ।
ਫ਼ਿਲਮ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ, ਜਦਕਿ ਭਾਣਾ ਐੱਲ. ਏ. ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਫ਼ਿਲਮ ਦੁਨੀਆ ਭਰ ’ਚ 10 ਅਪ੍ਰੈਲ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜੋ ਪੰਜਾਬੀਆਂ ਦੇ ਵਿਸਾਖੀ ਵੀਕੈਂਡ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗੀ।
ਗਿੱਪੀ ਗਰੇਵਾਲ ਦੀ ਫ਼ਿਲਮ 'ਅਕਾਲ' ਦਾ ਟੀਜ਼ਰ ਸੁਰਖੀਆਂ 'ਚ
NEXT STORY