ਮੁੰਬਈ- 2 ਸਤੰਬਰ ਦੀ ਸਵੇਰੇ ਅਦਾਕਾਰ ਸਿਧਾਰਥ ਸ਼ੁਕਲਾ ਦੇ ਪਰਿਵਾਰ ਅਤੇ ਉਨ੍ਹਾਂ ਦੇ ਕਰੀਬੀਆਂ ਲਈ ਕਾਲ ਬਣ ਕੇ ਆਈ। ਸਿਧਾਰਥ ਸ਼ੁਕਲਾ 40 ਸਾਲ ਦੀ ਉਮਰ 'ਚ ਦੁਨੀਆ ਨੂੰ ਛੱਡ ਗਏ। ਅਦਾਕਾਰ ਅਤੇ 'ਬਿਗ ਬੌਸ 13' ਦੇ ਜੇਤੂ ਫਿਟਨੈੱਟ ਫਰੀਕ ਸਿਧਾਰਥ ਸ਼ੁਕਲਾ ਨੂੰ ਕਾਰਡੀਏਕ ਅਰੈਸਟ ਦੀ ਵਜ੍ਹਾ ਨਾਲ ਆਪਣੀ ਜਾਨ ਗੁਆਉਣੀ ਪਈ। ਉਧਰ ਸ਼ੁੱਕਰਵਾਰ ਦੁਪਿਹਰ ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਰ ਉਨ੍ਹਾਂ ਨੂੰ ਜਾਣਨ ਵਾਲੇ ਦੋਸਤ ਅਤੇ ਸਾਥੀ ਕਲਾਕਾਰਾਂ ਦਾ ਦੁੱਖ ਦੇ ਮਾਰੇ ਬੁਰਾ ਹਾਲ ਹੈ।

ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਿਤਾਰੇ ਆਪਣੇ ਸਦਮੇ ਅਤੇ ਦੁੱਖ ਨੂੰ ਜ਼ਾਹਿਰ ਕਰ ਰਹੇ ਹਨ। ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੇ ਸਿਧਾਰਥ ਦੀ ਯਾਦ 'ਚ ਇਕ ਭਾਵੁਕ ਨੋਟ ਲਿਖਿਆ ਜਿਸ 'ਚ ਉਨ੍ਹਾਂ ਦੇ ਦੁੱਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਕਾਮਿਆ ਨੇ ਸਿਧਾਰਥ ਦੀ ਤਸਵੀਰ ਦੇ ਨਾਲ ਲਿਖਿਆ-'ਤੇਰੇ ਨਾਂ ਦੇ ਅੱਗੇ ਆਰਆਈਪੀ. ਦੇਖ ਕੇ ਜਾਨ ਨਿਕਲ ਰਹੀ ਹੈ ਯਾਰ। ਦਿਲ ਤੋੜ ਦਿੱਤਾ ਤੁਸੀਂ। ਸਿਧਾਰਥ ਤੁਸੀਂ ਲੱਖਾਂ ਦਿਲ ਤੋੜੇ ਹਨ। ਜਦੋਂ ਇੰਨੇ ਲੋਕ ਦੁੱਖ 'ਚ ਹਨ ਤਾਂ ਤੁਹਾਨੂੰ ਕਿੰਝ ਚੈਨ ਮਿਲੇਗਾ। ਇੰਝ ਕਿਸ ਤਰ੍ਹਾਂ ਚਲਾ ਗਿਆ ਯਾਰ। ਕਾਮਿਆ ਨੇ ਹੈਸ਼ਟੈਗ 'ਚ ਸਿਰਫ ਸਿਧਾਰਥ ਸ਼ੁਕਲਾ ਲਿਖਿਆ ਹੈ, ਉਸ ਦੇ ਅੱਗੇ ਆਰਆਈਪੀ. ਨਹੀਂ ਲਿਖਿਆ ਹੈ। ਕਾਮਿਆ ਦੀ ਇਹ ਪੋਸਟ ਪੜ੍ਹ ਕੇ ਕਈ ਫੋਲੋਅਰਜ਼ ਨੇ ਡੂੰਘਾ ਅਫਸੋਸ ਜਤਾਇਆ ਹੈ।

ਮਾਂ ਨੇ ਕੰਬਦੇ ਹੱਥਾਂ ਨਾਲ ਦਿੱਤੀ ਪੁੱਤਰ ਨੂੰ ਅਗਨੀ
ਦੱਸ ਦੇਈਏ ਕਿ ਸਿਧਾਰਥ ਸ਼ੁਕਲਾ ਦਾ ਓਸ਼ੀਵਾਰਾ ਸ਼ਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਸਿਧਾਰਥ ਨੂੰ ਅੰਤਿਮ ਵਿਦਾਈ ਦੇਣ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਪਰ ਉਸ ਸਮੇਂ ਸਭ ਦਾ ਕਲੇਜਾ ਫਟ ਗਿਆ ਜਦੋਂ ਸਿਧਾਰਥ ਦੀ ਮਾਂ ਨੇ ਪੁੱਤਰ ਨੂੰ ਆਪਣੇ ਹੱਥਾਂ ਨਾਲ ਅਗਨੀ ਦਿੱਤੀ।

ਮਾਂ ਦਾ ਹੋਇਆ ਰੋ-ਰੋ ਕੇ ਬੁਰਾ ਹਾਲ
ਸਿਧਾਰਥ ਦੀ ਮਾਂ ਕਾਫੀ ਮਜ਼ਬੂਤ ਔਰਤ ਹੈ। ਪਤੀ ਨੂੰ ਖੋਹਣ ਤੋਂ ਬਾਅਦ ਸਿਧਾਰਥ ਅਤੇ ਦੋਵਾਂ ਧੀਆਂ ਨੂੰ ਉਨ੍ਹਾਂ ਨੇ ਇਕੱਲੇ ਹੀ ਪਾਲਿਆ। ਉਨ੍ਹਾਂ ਨੂੰ ਚੰਗੀ ਪਰਵਰਿਸ਼ ਦਿੱਤੀ ਪਰ ਹੁਣ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦਾ ਪੁੱਤਰ ਚਲਾ ਗਿਆ ਤਾਂ ਉਸ 'ਤੇ ਕੀ ਬੀਤ ਰਹੀ ਹੈ ਤਾਂ ਸਿਰਫ਼ ਉਹ ਹੀ ਜਾਣ ਸਕਦੀ ਹੈ।

ਕੰਗਨਾ ਰਣੌਤ ਦੀ ਫਿਲਮ 'ਥਲਾਇਵੀ' ਨੂੰ ਲੈ ਕੇ ਮਲਟੀਪਲੈਕਸ ਮਾਲਕਾਂ ਨੇ ਲਿਆ ਵੱਡਾ ਫੈਸਲਾ
NEXT STORY