ਲੁਧਿਆਣਾ/ਖੰਨਾ (ਵਿਪਨ) : ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨੂੰ ਮਿਲੀ ਧਮਕੀ ਭਰੀ ਕਾਲ ਦੇ ਮਾਮਲੇ ਵਿੱਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਕਿਸੇ ਗੈਂਗਸਟਰ ਦੀ ਧਮਕੀ ਨਹੀਂ ਸੀ, ਬਲਕਿ ਸਾਈਬਰ ਠੱਗੀ ਦੀ ਇੱਕ ਕੋਸ਼ਿਸ਼ ਸੀ। ਇਸ ਮਾਮਲੇ ਵਿੱਚ ਪੁਲਸ ਨੇ ਸ਼ੁਰੂਆਤ ਵਿੱਚ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਬੇਗੁਨਾਹ ਪਾਏ ਜਾਣ 'ਤੇ ਰਿਹਾਅ ਕਰ ਦਿੱਤਾ ਗਿਆ ਹੈ।
ਕਪੂਰਥਲਾ ਦੀ ਮਹਿਲਾ ਵੀ ਬਣੀ ਸ਼ਿਕਾਰ
ਡੀ.ਐਸ.ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਜਿਸ ਨੰਬਰ ਤੋਂ ਅਮਰ ਨੂਰੀ ਨੂੰ ਕਾਲ ਆਈ ਸੀ, ਉਹ ਕਪੂਰਥਲਾ ਦੀ ਰਹਿਣ ਵਾਲੀ ਸੰਦੀਪ ਕੌਰ ਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸੰਦੀਪ ਕੌਰ ਨੇ ਇੰਸਟਾਗ੍ਰਾਮ 'ਤੇ ਨੌਕਰੀ ਅਤੇ ਪੈਸੇ ਦੇ ਲਾਲਚ ਵਾਲੇ ਇੱਕ ਪੇਜ 'ਤੇ ਕਲਿੱਕ ਕੀਤਾ ਸੀ। ਸਾਈਬਰ ਠੱਗਾਂ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਉਸ ਕੋਲੋਂ ਓ.ਟੀ.ਪੀ. ਹਾਸਲ ਕਰ ਲਿਆ ਅਤੇ ਉਸ ਦੇ ਮੋਬਾਈਲ ਨੰਬਰ 'ਤੇ ਆਪਣਾ ਵਟਸਐਪ ਅਕਾਊਂਟ ਐਕਟਿਵ ਕਰ ਲਿਆ।
ਪੈਸੇ ਠੱਗਣ ਦੀ ਸੀ ਯੋਜਨਾ
ਠੱਗਾਂ ਨੇ ਇਸੇ ਹੈਕ ਕੀਤੇ ਵਟਸਐਪ ਨੰਬਰ ਦੀ ਵਰਤੋਂ ਕਰਕੇ ਅਮਰ ਨੂਰੀ ਨੂੰ ਧਮਕੀ ਭਰੀ ਕਾਲ ਕੀਤੀ ਸੀ। ਪੁਲਸ ਅਨੁਸਾਰ ਇਸ ਸਾਰੀ ਸਾਜ਼ਿਸ਼ ਦਾ ਮਕਸਦ ਗਾਇਕਾ ਨੂੰ ਡਰਾ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਠੱਗਣਾ ਸੀ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਸੰਦੀਪ ਕੌਰ ਦੀ ਇਸ ਅਪਰਾਧ ਵਿੱਚ ਕੋਈ ਭੂਮਿਕਾ ਨਹੀਂ ਸੀ, ਉਹ ਖੁਦ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋਈ ਸੀ।
ਪੁਲਸ ਦੀ ਜਨਤਾ ਨੂੰ ਅਪੀਲ
ਡੀ.ਐਸ.ਪੀ. ਮੋਹਿਤ ਸਿੰਗਲਾ ਨੇ ਦੱਸਿਆ ਕਿ ਪੁਲਸ ਹੁਣ ਉਨ੍ਹਾਂ ਅਸਲੀ ਸਾਈਬਰ ਠੱਗਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਪੁਲਸ ਨੇ ਆਮ ਲੋਕਾਂ ਨੂੰ ਸਾਵਧਾਨ ਕਰਦਿਆਂ ਅਪੀਲ ਕੀਤੀ ਹੈ ਕਿ: ਸੋਸ਼ਲ ਮੀਡੀਆ 'ਤੇ ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ। ਆਪਣਾ ਓ.ਟੀ.ਪੀ. ਜਾਂ ਕੋਈ ਵੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
ਗੋਵਿੰਦਾ ਦਾ ਚੱਲ ਰਿਹੈ ਅਫੇਅਰ, ਪਰੇਸ਼ਾਨ ਪਤਨੀ ਬੋਲੀ-"ਉਸ ਕੁੜੀ ਨੂੰ..."
NEXT STORY