ਐਂਟਰਟੇਨਮੈਂਟ ਡੈਸਕ - ਅੱਜ ਨਰਾਤਿਆਂ ਦਾ ਅਖੀਰਲਾ ਦਿਨ ਹੈ। ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਪਾਲੀਵੁੱਡ ਸਿਤਾਰੇ ਵੀ ਮਾਂ ਦੇ ਨੌ ਰੂਪਾਂ ਦੀ ਪੂਜਾ ਕਰ ਰਹੇ ਹਨ। ਇਸੇ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨੇ ਵੀ ਨਰਾਤਿਆਂ 'ਚ ਮਾਂ ਦੇ ਨੌ ਰੂਪਾਂ ਦੀ ਪੂਜਾ ਕੀਤੀ।

ਦਰਅਸਲ, ਨਿੰਜਾ ਅੱਜ ਤੜਕੇ ਮਾਂ ਵੈਸ਼ਨੋ ਦੇਵੀ ਜੀ ਦੇ ਬਰਬਾਰ ਪਹੁੰਚੇ ਸਨ। ਇਸ ਦੌਰਾਨ ਨਿੰਜਾ ਨੇ ਸਵੇਰ ਦੀ ਆਰਤੀ ਵੀ ਕੀਤੀ ਅਤੇ ਨਾਲ ਹੀ ਮਾਂ ਦੇ ਭਜਨ ਵੀ ਗਾਏ।

ਇਸ ਦੌਰਾਨ ਪਹੁੰਚੇ ਸਾਰੇ ਸ਼ਰਧਾਲੂਆਂ ਨੇ ਭਜਨਾਂ ਦਾ ਆਨੰਦ ਮਾਣਇਆ।

ਦੱਸ ਦਈਏ ਕਿ ਗਾਇਕ ਨਿੰਜਾ ਨੇ ਮਾਤਾ ਦੇ ਦਰਬਾਰ ਦੀਆਂ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਨਿੰਜਾ ਨੇ ਕੈਪਸ਼ਨ 'ਚ ਲਿਖਿਆ- ''ਜੈ ਮਾਤਾ ਦੀ।''

ਦੱਸਣਯੋਗ ਹੈ ਕਿ ਨਿੰਜਾ ਪੰਜਾਬੀ ਸੰਗੀਤ ਜਗਤ ਦਾ ਨਾਮੀ ਗਾਇਕ ਹੈ, ਜੋ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾ ਰਹੇ ਹਨ। ਨਿੰਜਾ ਵਧੀਆ ਗਾਇਕ ਹੋਣ ਦੇ ਨਾਲ-ਨਾਲ ਹੋਣਹਾਰ ਅਦਾਕਾਰ ਵੀ ਹਨ।

ਉਹ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ 'ਚ ਅਦਾਕਾਰੀ ਕਰ ਚੁੱਕੇ ਹਨ। ਨਿੰਜਾ ਨੇ ਆਪਣੇ ਹੁਣ ਤੱਕ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ।



ਅਫਸਾਨਾ ਖ਼ਾਨ ਨੇ ਕੀਤਾ ਕੰਜਕ ਪੂਜਨ, ਦੇਖੋ ਤਸਵੀਰਾਂ
NEXT STORY