ਜਲੰਧਰ (ਬਿਊਰੋ) : ਇਕ ਵਾਰ ਫਿਰ ਗਾਇਕ ਇੰਦਰਜੀਤ ਨਿੱਕੂ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਬੀਤੇ ਦਿਨ ਇੰਦਰਜੀਤ ਨਿੱਕੂ ਮੱਧ ਪ੍ਰਦੇਸ਼ ਸਥਿਤ ਬਾਬਾ ਬਾਗੇਸ਼ਵਰ ਧਾਮ ਪਹੁੰਚੇ ਸਨ, ਜਿੱਥੇ ਧਾਮ ਦੇ ਮੁਖੀ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਸਿੱਖਾਂ ਬਾਰੇ ਕੁਝ ਬੋਲਣ ਲਈ ਕਿਹਾ।
ਅੱਗੋਂ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਆਖ ਦਿੱਤਾ, ਜਿਸ ਮਗਰੋਂ ਸਿੱਖ ਭੜਕ ਗਏ। ਹੁਣ ਸਿੱਖਾਂ ਵੱਲੋਂ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਅਲੋਚਨਾ ਕੀਤੀ ਜਾ ਰਹੀ ਹੈ ਅਤੇ ਨਾਲ ਇੰਦਰਜੀਤ ਨਿੱਕੂ ਨੂੰ ਵੀ ਰੱਜ ਕੇ ਟਰੋਲ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਦੌਰਾਨ ਦੀ ਇਕ ਵੀਡੀਓ ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਸ ਨੇ ਲਿਖਿਆ ਹੈ, 'ਮੈਂ ਆਪਣੇ ਸਿੱਖ ਧਰਮ ਦਾ ਹਮੇਸ਼ਾ ਸਤਿਕਾਰ ਕੀਤਾ ਤੇ ਕਰਦਾ ਰਹੂੰ, ਮੇਰੇ ਲਈ ਸਭ ਤੋਂ ਵੱਡੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਅਤੇ ਮੇਰੇ ਗੁਰੂ ਸਹਿਬਾਨ ਤੇ ਸਿੱਖ ਧਰਮ ਹੀ ਹੈ। ਬਹੁਤ ਹਿੰਦੂ ਭੈਣ-ਭਰਾ ਕਹਿੰਦੇ ਸੀ ਤੁਸੀਂ ਸਿਰਫ ਕਹਿੰਦੇ ਹੋ ਕਿ ਮੈਂ ਸਭ ਧਰਮਾਂ ਦਾ ਸਤਿਕਾਰ ਕਰਦਾ ਫਿਰ ਬਾਗੇਸ਼ਵਰ ਧਾਮ ਜਾ ਕੇ ਇਕ ਵਾਰ ਧੰਨਵਾਦ ਵੀ ਨਹੀਂ ਕੀਤਾ। ਮੈਂ ਉਥੇ ਜਾ ਕੇ ਵੀ 'ਬੋਲੇ ਸੋ ਨਿਹਾਲ...' ਦੇ ਜੈਕਾਰੇ ਖ਼ੁਦ ਲਾਏ ਤੇ ਮੇਰੇ ਨਾਲ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਜੀ ਨੇ ਵੀ ਜੈਕਾਰੇ ਲਾਏ।''
ਇਸ ਦੇ ਨਾਲ ਹੀ ਨਿੱਕੂ ਨੇ ਅੱਗੇ ਲਿਖਿਆ, ''ਜੈਕਾਰਿਆਂ ਦੇ ਨਾਲ-ਨਾਲ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਣ ਵੀ ਗਾਏ। ਹੁਣ ਤੁਸੀਂ ਦੱਸੋ, ਜਿਹੜਾ ਵੀ ਇਨਸਾਨ ਸਾਡੇ ਗੁਰੂ ਸਾਹਿਬਾਨ ਜੀ ਦੇ ਗੁਣ ਗਾਉਂਦਾ ਤੇ ਸਤਿਕਾਰ ਕਰਦਾ ਹੈ, ਕੀ ਉਹਦਾ ਸਤਿਕਾਰ ਕਰਨਾ ਸਹੀ ਹੈ ਜਾਂ ਗ਼ਲਤ...? ਅਸਲ 'ਚ ਲੋਕਾਂ ਨੂੰ ਇੰਦਰਜੀਤ ਨਿੱਕੂ ਦਾ ਫਿਰ ਤੋਂ ਬਾਬਾ ਬਾਗੇਸ਼ਵਰ ਧਾਮ ਜਾਣਾ ਪਸੰਦ ਨਹੀਂ ਆਇਆ। ਲੋਕ ਉਸ ਨੂੰ ਰੱਜ ਕੇ ਟਰੋਲ ਕਰ ਰਹੇ ਹਨ।
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਇੰਦਰਜੀਤ ਨਿੱਕੂ 'ਵਾਇਸ ਆਫ ਪੰਜਾਬ ਛੋਟੇ ਚੇਂਮਪ 9' (Voice of Punjab chhota Champ 9) 'ਚ ਜੱਜ ਵਜੋਂ ਦਿਖਾਈ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਜਵਾਨ’ ਦਾ ਧਮਾਕੇਦਾਰ ਪ੍ਰੀਵਿਊ ਆਇਆ ਸਾਹਮਣੇ, ਫ਼ਿਲਮ ਲਈ ਗੰਜੇ ਹੋਏ ਸ਼ਾਹਰੁਖ ਖ਼ਾਨ
NEXT STORY