ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੇ ਲੈਜੇਂਡ ਗਾਇਕ ਜੈਜ਼ੀ ਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ 'ਚੋਂ ਇੱਕ ਹਨ। ਇੰਨੀਂ ਦਿਨੀਂ ਜੈਜ਼ੀ ਬੀ ਕਾਫ਼ੀ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਜੈਜ਼ੀ ਬੀ ਨੇ ਪੰਜਾਬੀ ਇੰਡਸਟਰੀ 'ਚ ਆਪਣੇ 29 ਸਾਲ ਪੂਰੇ ਕੀਤੇ ਹਨ। ਇਸ ਦੇ ਨਾਲ ਹੀ ਇਸੇ ਸਾਲ ਉਨ੍ਹਾਂ ਨੇ ਫ਼ਿਲਮਾਂ 'ਚ ਵੀ ਵਾਪਸੀ ਕੀਤੀ ਹੈ। ਉਹ 'ਸਨੋਮੈਨ' ਫ਼ਿਲਮ 'ਚ ਨੀਰੂ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਏ। ਹੁਣ ਜੈਜ਼ੀ ਬੀ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ।
ਦਰਅਸਲ ਜੈਜ਼ੀ ਬੀ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਕਿ ਉਨ੍ਹਾਂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਹ ਵੀਡੀਓ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਇਸ ਵੀਡੀਓ 'ਚ ਜੈਜ਼ੀ ਬੀ ਫਲਾਈਟ 'ਚ ਸਫ਼ਰ ਕਰਦੇ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਫਲਾਈਟ 'ਚ ਆਪਣੇ ਫੈਨਜ਼ ਨਾਲ ਤਸਵੀਰਾਂ ਵੀ ਖਿਚਵਾ ਰਹੇ ਹਨ। ਪ੍ਰਸ਼ੰਸਕਾਂ ਨੂੰ ਜੈਜ਼ੀ ਬੀ ਇਹ ਡਾਊਨ ਟੂ ਅਰਥ ਅਤੇ ਮਿਲਣਸਾਰ ਨੇਚਰ ਕਾਫ਼ੀ ਪਸੰਦ ਆ ਰਿਹਾ ਹੈ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਦੇ ਫੈਨਜ਼ ਇੱਕ-ਇੱਕ ਕਰਕੇ ਉਨ੍ਹਾਂ ਕੋਲੋਂ ਫੋਟੋ ਖਿਚਵਾਉਣ ਦੀ ਡਿਮਾਂਡ ਕਰਦੇ ਹਨ।
ਜੈਜ਼ੀ ਬੀ ਵੀ ਬਿਨਾਂ ਕਿਸੇ ਆਨਾਕਾਨੀ ਦੇ ਚਿਹਰੇ 'ਤੇ ਸਮਾਇਲ ਨਾਲ ਤਸਵੀਰਾਂ ਖਿਚਵਾਉਂਦੇ ਹਨ। ਜੈਜ਼ੀ ਬੀ ਦੇ ਇਸ ਵੀਡੀਓ 'ਤੇ ਫੈਨਜ਼ ਖੂਬ ਕੁਮੈਂਟ ਕਰ ਰਹੇ ਹਨ। ਇੱਕ ਸ਼ਖਸ ਨੇ ਲਿਖਿਆ, 'ਤੁਹਾਡੇ 'ਚ ਕਿੰਨਾ ਸਵਰ ਹੈ ਤੇ ਕਿੰਨੇ ਨਿਮਾਣੇ ਹੋ ਤੁਸੀਂ। ਇਸੇ ਲਈ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਡਾਊਨ ਟੂ ਅਰਥ'। ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕੀਤਾ, 'ਰੀਅਲ ਮਹਾਰਾਜਾ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ।' ਇਸ ਤੋਂ ਇਲਾਵਾ ਹੋਰ ਵੀ ਕਈ ਕੁਮੈਂਟ ਕੀਤੇ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਜੈਜ਼ੀ ਬੀ ਦੀ ਇਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ 'ਚ ਉਹ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰਦੇ ਨਜ਼ਰ ਆਏ। ਉਨ੍ਹਾਂ ਨੇ 'ਤੇ ਬਿਆਨ ਦਿੰਦਿਆਂ ਕਿਹਾ, ''ਸਿੱਧੂ ਮੂਸੇਵਾਲਾ ਸਟਾਰ ਨਹੀਂ, ਸੁਪਰਸਟਾਰ ਸੀ। ਸਟਾਰਜ਼ ਤਾਂ ਹਰ 10 ਸਾਲ ਬਾਅਦ ਆਉਂਦੇ ਰਹਿੰਦੇ ਹਨ ਪਰ ਸੁਪਰਸਟਾਰ 100 ਸਾਲਾਂ ‘ਚ ਕੋਈ ਇੱਕ ਆਉਂਦਾ ਹੈ। ਮਹਿਜ਼ 28 ਸਾਲ ਦੀ ਉਮਰ ‘ਚ ਉਸ ਨੇ ਜੋ ਪ੍ਰਾਪਤੀਆਂ ਹਾਸਲ ਕੀਤੀਆਂ, ਉਹ ਅਦਭੁਤ ਹਨ। ਇੰਨਾਂ ਹੀ ਨਹੀਂ ਉਸ ਨੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਪੂਰੀ ਦੁਨੀਆ ‘ਚ ਮਸ਼ਹੂਰ ਕੀਤਾ। ਇਹ ਸ਼ਰਮਨਾਕ ਗੱਲ ਹੈ ਕਿ ਸਿੱਧੂ ਮੂਸੇਵਾਲਾ ਦਾ ਇਸ ਤਰ੍ਹਾਂ ਦਰਦਨਾਕ ਅੰਤ ਹੋਇਆ ਪਰ ਸਾਨੂੰ ਮੂਸੇਵਾਲਾ ਨੂੰ ਦਿਲ 'ਚ ਵਸਾ ਕੇ ਅੱਗੇ ਵਧਦੇ ਰਹਿਣਾ ਚਾਹੀਦਾ ਹੈ ਅਤੇ ਉਸ ਲਈ ਇਨਸਾਫ਼ ਦੀ ਮੰਗ ਕਰਨੀ ਚਾਹੀਦੀ ਹੈ।''
ਜੈਜ਼ੀ ਬੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਹਾਲ ਹੀ 'ਚ ਇੰਡਸਟਰੀ 'ਚ ਆਪਣੇ 29 ਸਾਲ ਪੂਰੇ ਕੀਤੇ ਹਨ। ਜੈਜ਼ੀ ਬੀ ਦੀ ਨਵੀਂ ਐਲਬਮ 'ਬੋਰਨ ਰੈੱਡੀ' ਦਾ ਪਹਿਲਾ ਗੀਤ 'ਰੂਡ ਬੁਆਏ' ਵੀ ਰਿਲੀਜ਼ ਹੋ ਚੁੱਕਿਆ ਹੈ, ਜੋ ਕਿ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਰਿਹਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਭਾਰਤ ਦੇ ਨਿਊਜ਼ ਇਵੈਂਟਸ ਸੈਕਸ਼ਨ ’ਚ ਇਸ ਸਾਲ ਸਭ ਤੋਂ ਵੱਧ ਸਰਚ ਕੀਤੇ ਗਏ ਲਤਾ ਮੰਗੇਸ਼ਕਰ ਤੇ ਸਿੱਧੂ ਮੂਸੇ ਵਾਲਾ
NEXT STORY