ਚੰਡੀਗੜ੍ਹ (ਬਿਊਰੋ) - ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿਣ ਵਾਲੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਬਹੁਤ ਜਲਦ ਫ਼ਿਲਮ 'ਚ ਨਜ਼ਰ ਆਉਣ ਵਾਲੇ ਹਨ, ਜਿਸ ਦੇ ਸੰਕੇਤ ਮਨਿੰਦਰ ਬੁੱਟਰ ਨੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੇ ਹਨ। ਦਰਅਸਲ ਮਨਿੰਦਰ ਬੁੱਟਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਾਲ ਹੀ 'ਚ ਆਪਣੇ ਪ੍ਰਸ਼ੰਸਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ।
ਇਸ ਦੌਰਾਨ ਮਨਿੰਦਰ ਬੁੱਟਰ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਹ ਫ਼ਿਲਮਾਂ 'ਚ ਕਦੋਂ ਦਿਖਾਈ ਦੇਣਗੇ, ਜਿਸ ਦਾ ਜਵਾਬ ਦਿੰਦੇ ਹੋਏ ਮਨਿੰਦਰ ਬੁੱਟਰ ਨੇ ਦੱਸਿਆ ਕਿ ਬਹੁਤ ਸਾਰੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਦੀਆਂ ਪੇਸ਼ਕਸ਼ਾਂ ਆਈਆਂ ਪਰ ਉਸ ਨੇ ਉਨ੍ਹਾਂ ਸਾਰਿਆਂ ਨੂੰ ਠੁਕਰਾ ਦਿੱਤਾ ਕਿਉਂਕਿ ਮੈਂ ਓਹੀ ਕੰਮ ਕਰਦਾ ਹਾਂ, ਜਿਸ ਨਾਲ ਮੈਨੂੰ ਸੰਤੁਸ਼ਟੀ ਮਿਲਦੀ ਹੈ।
ਮਨਿੰਦਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਆਪਣੀ ਫ਼ਿਲਮ ਲਿਖੀ ਹੈ ਅਤੇ ਰੱਬ ਦੇ ਅਸ਼ੀਰਵਾਦ ਨਾਲ ਉਹ ਉਸ ਫ਼ਿਲਮ ਨਾਲ ਅਦਾਕਾਰੀ 'ਚ ਹੱਥ ਅਜ਼ਮਾਏਗਾ। ਇਨ੍ਹਾਂ ਪ੍ਰਸ਼ੰਸਕਾਂ 'ਚੋਂ ਇੱਕ ਪ੍ਰਸ਼ੰਸਕ ਨੇ ਉਸ ਦੇ ਰਿਸ਼ਤੇ ਅਤੇ ਵਿਆਹ ਬਾਰੇ ਵੀ ਪੁੱਛਿਆ, ਜਿਸ ਦਾ ਜਵਾਬ ਦਿੰਦੇ ਹੋਏ ਉਸ ਨੇ ਕਿਹਾ ਕਿ ਮੈਂ ਇਸ ਸਾਲ ਵਿਆਹ ਕਰਵਾ ਲਵਾਂਗਾ। ਮੇਰੇ ਮਾਤਾ-ਪਿਤਾ ਚਾਹੁੰਦੇ ਹਨ ਕਿ ਮੈਂ ਵਿਆਹ ਕਰਵਾ ਲਵਾਂ ਅਤੇ ਮੈਂ ਆਪਣੇ ਮਾਪਿਆਂ ਦੇ ਇਸ ਸੁਫਨੇ ਨੂੰ ਬਹੁਤ ਜਲਦ ਪੂਰਾ ਕਰਾਂਗਾ।
ਨੋਟ - ਮਨਿੰਦਰ ਬੁੱਟਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਬੇਬਾਕੀ ਨਾਲ ਬੋਲੇ ਦਿਲਜੀਤ ਦੋਸਾਂਝ, ਬਾਲੀਵੁੱਡ ਇੰਡਸਟਰੀ ਨੂੰ ਲੈ ਕੇ ਸ਼ਰੇਆਮ ਆਖੀਆਂ ਇਹ ਗੱਲਾਂ
NEXT STORY