ਅਗਰਤਲਾ (UNI) : ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਜੇ ਵੀ ਰੁਕੇ ਨਹੀਂ ਹਨ। ਹੁਣ ਸਿਪਾਹੀਜਾਲਾ ਜ਼ਿਲ੍ਹੇ ਦੇ ਜਵਾਹਰ ਨਵੋਦਿਆ ਵਿਦਿਆਲਿਆ ਦੇ ਪ੍ਰਬੰਧਨ ਨੇ ਐਤਵਾਰ ਨੂੰ 11 ਵਿਦਿਆਰਥੀਆਂ ਨੂੰ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਘਰ 'ਚ ਇਕਾਂਤਵਾਸ ਲਈ ਭੇਜਿਆ।
ਸਿਪਾਹੀਜਾਲਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਸਿਧਾਰਥ ਸ਼ਿਵ ਜੈਸਵਾਲ ਨੇ ਕਿਹਾ ਕਿ ਸੰਕਰਮਿਤ ਵਿਦਿਆਰਥੀਆਂ ਨੇ ਸ਼ੁਰੂਆਤੀ ਇਲਾਜ ਸਬੰਧੀ ਅਹਿਤਿਆਤ ਨਹੀਂ ਵਰਤੀ, ਇਸ ਲਈ ਉਨ੍ਹਾਂ ਨੂੰ ਘਰ ਭੇਜਣ ਦਾ ਫੈਸਲਾ ਐਤਵਾਰ ਨੂੰ ਲਿਆ ਗਿਆ। ਡਾ. ਜੈਸਵਾਲ ਨੇ ਕਿਹਾ ਕਿ ਸੰਕਰਮਿਤ ਵਿਦਿਆਰਥੀਆਂ ਵਿੱਚ ਕੋਈ ਗੰਭੀਰ ਕੇਸ ਨਹੀਂ ਹੈ ਅਤੇ ਉਹ ਦੋ ਹਫ਼ਤਿਆਂ ਦੀ ਇਕਾਂਤਵਾਸ ਦੀ ਮਿਆਦ ਪੂਰੀ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲ ਦੇ ਕੰਪਲੈਕਸ ਤੇ ਹੋਸਟਲ ਨੂੰ ਸੈਨੇਟਾਈਜ਼ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤੇਜ਼ ਰਫ਼ਤਾਰ ਦਾ ਕਹਿਰ, ਘਰ ਅੱਗੇ ਬਣੀ ਦੁਕਾਨ 'ਚ ਜਾ ਵੜਿਆ ਟਰੱਕ
NEXT STORY