ਜਲੰਧਰ (ਬਿਊਰੋ) : ਪੰਜਾਬੀ ਗਾਇਕ ਮਨਕੀਰਤ ਔਲਖ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਸਾਲ 2022 'ਚ ਮਨਕੀਰਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਹੀ ਰਿਹਾ। ਮਨਕੀਰਤ 2022 ਦੇ ਸਭ ਤੋਂ ਵੱਧ ਚਰਚਿਤ ਕਲਾਕਾਰਾਂ 'ਚੋਂ ਇੱਕ ਰਿਹਾ ਹੈ।
ਹਾਲ ਹੀ 'ਚ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਫੈਨਜ਼ ਨਾਲ ਨਜ਼ਰ ਆ ਰਿਹਾ ਹੈ। ਫੈਨਜ਼ ਆਪਣੇ ਚਹੇਤੇ ਗਾਇਕ ਨਾਲ ਤਸਵੀਰਾਂ ਖਿਚਵਾ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਮਨਕੀਰਤ ਔਲਖ ਨੇ ਕੈਪਸ਼ਨ 'ਚ ਲਿਖਿਆ, ''ਐਡਵਾਂਸ 'ਚ ਹੈਪੀ ਨਿਊ ਈਅਰ।''
ਦੱਸ ਦਈਏ ਕਿ ਮਨਕੀਰਤ ਔਲਖ ਲਈ ਸਾਲ 2022 ਜ਼ਿਆਦਾ ਵਧੀਆ ਨਹੀਂ ਰਿਹਾ ਹੈ। ਮਨਕੀਰਤ 2022 'ਚ ਵਿਵਾਦਾਂ ਨਾਲ ਘਿਰਿਆ ਹੀ ਰਿਹਾ। ਵਿਵਾਦਾਂ ਨੇ 2022 'ਚ ਔਲਖ ਦਾ ਪਿੱਛਾ ਨਹੀਂ ਛੱਡਿਆ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ 'ਚ ਗਿਆ ਸੀ। ਲਾਰੈਂਸ ਬਿਸ਼ਨੋਈ ਤੇ ਵਿੱਕੀ ਮਿੱਡੂਖੇੜਾ ਨਾਲ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਉਹ ਪੰਜਾਬ ਪੁਲਸ ਦੀ ਰਾਡਾਰ 'ਤੇ ਵੀ ਆ ਗਿਆ ਸਨ। '
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
Year Ender 2022 : ਆਰ. ਆਰ. ਆਰ. ਤੋਂ ਲੈ ਕੇ ਕੇ. ਜੀ. ਐੱਫ. 2 ਤਕ, ਇਨ੍ਹਾਂ ਭਾਰਤੀ ਫ਼ਿਲਮਾਂ ਨੇ ਕੀਤੀ ਮੋਟੀ ਕਮਾਈ
NEXT STORY