ਜਲੰਧਰ (ਵੈੱਬ ਡੈਸਕ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ ਭਾਵੇਂ 1 ਵਰ੍ਹਾ ਹੋਣ ਵਾਲਾ ਹੈ ਪਰ ਅੱਜ ਵੀ ਉਨ੍ਹਾਂ ਦੇ ਚਰਚੇ ਜ਼ੋਰਾਂ 'ਤੇ ਹਨ। ਬੀਤੇ ਕੁਝ ਦਿਨ ਪਹਿਲਾ ਸਿੱਧੂ ਮੂਸੇਵਾਲਾ ਦਾ ਗੀਤ 'ਮੇਰਾ ਨਾਂ' ਰਿਲੀਜ਼ ਹੋਇਆ ਸੀ, ਜਿਸ ਨੇ ਕਈ ਰਿਕਾਰਡ ਕਾਇਮ ਕੀਤੇ ਸਨ। ਅੱਜ ਵੀ ਸਿੱਧੂ ਦੇ ਫੈਨਜ਼ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਰ ਕਿਸੇ ਦੀ ਜ਼ੁਬਾਨ 'ਤੇ ਮੂਸੇਵਾਲਾ ਦਾ ਨਾਂ ਹੈ।

ਹਾਲ ਹੀ 'ਚ ਪਰਮੀਸ਼ ਵਰਮਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਪਰਮੀਸ਼ ਵਰਮਾ ਨੇ ਆਪਣੇ ਲਾਈਵ ਸ਼ੋਅ ਦੌਰਾਨ ਨਫਰਤ ਕਰਨ ਵਾਲਿਆਂ ਨੂੰ ਖ਼ੂਬ ਨਿੰਦਿਆ। ਪਰਮੀਸ਼ ਨੇ ਭੀੜ 'ਚ ਉਨ੍ਹਾਂ ਲੋਕਾਂ ਦੀ ਨਿੰਦਿਆ ਕੀਤੀ, ਜਿਹੜੇ ਸਿੱਧੂ ਮੂਸੇਵਾਲਾ ਨਾਲ ਸਬੰਧਤ ਬੋਲ ਰਹੇ ਸਨ। ਇਸ 'ਤੇ ਪਰਮੀਸ਼ ਵਰਮਾ ਨੇ ਜਵਾਬ ਦਿੰਦਿਆਂ ਆਖਿਆ, ਕਿ ਕਿਵੇਂ ਉਹ 2016 ਤੋਂ ਸਿੱਧੂ ਦੇ ਨਾਲ ਰਿਹਾ ਅਤੇ ਉਨ੍ਹਾਂ ਦੇ ਔਖੇ ਸਮੇਂ ਦੌਰਾਨ ਵੀ ਜਦੋਂ ਉਹ ਚੋਣਾਂ 'ਚ ਖੜ੍ਹੇ ਹੋਏ ਸਨ ਤਾਂ ਮੈਂ ਉਸ ਦਾ ਸਾਥ ਕਿਵੇਂ ਦਿੱਤਾ। ਪਰਮੀਸ਼ ਨੇ ਕਿਹਾ ਕਿ ਸਾਨੂੰ ਕਿਸੇ ਕੋਲੋਂ ਜਾ ਕੇ ਇਜ਼ਾਜ਼ਤ ਲੈਣ ਦੀ ਲੋੜ ਨਹੀਂ। ਜੇ ਅਸੀਂ ਕਰਦੇ ਹਾਂ ਤਾਂ ਸਾਰੇ ਕਹਿੰਦੇ ਵਿਊਜ਼ ਲਈ ਕਰ ਰਹੇ ਹਾਂ, ਨਈ ਕਰਦੇ ਤਾਂ ਆਖਦੇ ਨੇ ਬੋਲ ਨਹੀਂ ਰਹੇ। ਇਹੋ ਜਿਹੀ ਸਥਿਤੀ 'ਚ ਨਾ ਫਸਾਇਆ ਕਰੋ, ਜਿਹੜੇ ਥਾਂ 'ਤੇ ਜਿੱਥੇ-ਜਿੱਥੇ ਅਸੀ ਖੜ੍ਹੇ ਆ ਉੱਥੇ ਕੋਈ ਨਹੀਂ ਸੀ, ਉਦੋਂ ਚੋਣਾਂ ਸਮੇਂ ਸਾਰੇ ਟ੍ਰੋਲ ਕਰ ਰਹੇ ਸਨ। ਮੈਨੂੰ ਕੁਝ ਵੀ ਸਾਬਤ ਕਰਨ ਦੀ ਲੋੜ ਨਹੀਂ ਹੈ।
ਦੱਸਣਯੋਗ ਹੈ ਕਿ ਇਹ ਵੀਡੀਓ ਪਰਮੀਸ਼ ਵਰਮਾ ਦੇ ਚੰਡੀਗੜ੍ਹ 'ਚ ਹਾਲ ਹੀ ਦੇ ਲਾਈਵ ਸ਼ੋਅ ਦੌਰਾਨ ਦੀ ਹੈ, ਜੋ ਹੁਣ ਵੱਖ-ਵੱਖ ਵਾਇਰਲ ਇੰਸਟਾਗ੍ਰਾਮ ਪੇਜ਼ਾਂ 'ਤੇ ਚਲਾਈ ਜਾ ਰਹੀ ਹੈ। ਗਾਇਕ, ਅਦਾਕਾਰ ਅਤੇ ਨਿਰਦੇਸ਼ਕ ਪਰਮੀਸ਼ ਵਰਮਾ ਸਿਨੇਮਾ ਜਗਤ ਦਾ ਜਾਣਿਆ-ਪਛਾਣਿਆ ਨਾਂ ਹੈ। ਉਨ੍ਹਾਂ ਨੇ ਆਪਣੇ ਦਮ 'ਤੇ ਦੁਨੀਆ ਭਰ 'ਚ ਖੂਬ ਨਾਂ ਕਮਾਇਆ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
‘ਸਿਡਨਾਜ਼’ ਕਰਨ ਵਾਲਿਆਂ ’ਤੇ ਸਲਮਾਨ ਖ਼ਾਨ ਨੂੰ ਆਇਆ ਗੁੱਸਾ, ਸ਼ਹਿਨਾਜ਼ ਲਈ ਆਖੀ ਵੱਡੀ ਗੱਲ
NEXT STORY