ਵੈੱਬ ਡੈਸਕ : ਓਟੀਟੀ ਪਲੇਟਫਾਰਮ 'Ullu' 'ਤੇ ਪ੍ਰਸਾਰਿਤ ਹੋ ਰਿਹਾ ਰਿਐਲਿਟੀ ਸ਼ੋਅ 'House Arrest' ਇਨ੍ਹੀਂ ਦਿਨੀਂ ਜ਼ਬਰਦਸਤ ਵਿਵਾਦਾਂ 'ਚ ਘਿਰਿਆ ਹੋਇਆ ਹੈ। ਸ਼ੋਅ ਦੇ ਹਾਲੀਆ ਐਪੀਸੋਡਾਂ 'ਚ ਦਿਖਾਈ ਗਈ ਅਸ਼ਲੀਲ ਸਮੱਗਰੀ ਨੇ ਦਰਸ਼ਕਾਂ ਨੂੰ ਗੁੱਸੇ ਨਾਲ ਭੜਕਾ ਦਿੱਤਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸ਼ੋਅ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਕੰਗਾਲੀ ਦੀ ਕਗਾਰ 'ਤੇ PIA! ਭਾਰਤ ਲਈ ਏਅਰਸਪੇਸ ਬੰਦ ਕਰਨਾ ਖੁਦ 'ਤੇ ਪੈ ਗਿਆ ਮਹਿੰਗਾ
ਵੀਡੀਓ ਕਲਿੱਪਾਂ ਕਾਰਨ ਮਚਿਆ ਹੰਗਾਮਾ
ਸ਼ੋਅ 'House Arrest' ਇੱਕ ਰਿਐਲਿਟੀ ਸ਼ੋਅ ਹੈ ਜੋ 'Ullu' ਐਪ 'ਤੇ ਬਿੱਗ ਬੌਸ ਦੀ ਤਰਜ਼ 'ਤੇ ਬਣਾਇਆ ਗਿਆ ਹੈ। ਇਸ ਵਿੱਚ, ਭਾਗੀਦਾਰਾਂ ਨੂੰ ਇੱਕ ਘਰ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਹਰ ਗਤੀਵਿਧੀ ਕੈਮਰਿਆਂ ਰਾਹੀਂ ਰਿਕਾਰਡ ਕੀਤੀ ਜਾਂਦੀ ਹੈ। ਹਾਲ ਹੀ ਵਿੱਚ, ਸ਼ੋਅ ਦੇ ਕੁਝ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ ਜਿਸ ਵਿੱਚ ਮੁਕਾਬਲੇਬਾਜ਼ਾਂ ਨੂੰ ਕੈਮਰੇ ਦੇ ਸਾਹਮਣੇ ਸੈਕਸ ਪੋਜ਼ੀਸ਼ਨ ਸਮਝਾਉਂਦੇ ਹੋਏ ਅਤੇ ਇੱਕ ਸਟ੍ਰਿਪਿੰਗ ਮੁਕਾਬਲੇ 'ਚ ਹਿੱਸਾ ਲੈਂਦੇ ਹੋਏ ਦੇਖਿਆ ਗਿਆ ਸੀ। ਕੁਝ ਪ੍ਰਤੀਯੋਗੀਆਂ ਨੇ ਆਪਣੀਆਂ ਪੈਂਟਾਂ ਅਤੇ ਬ੍ਰਾਅ ਵੀ ਉਤਾਰ ਦਿੱਤੀਆਂ, ਜਿਸ ਤੋਂ ਬਾਅਦ ਸ਼ੋਅ 'ਤੇ ਅਸ਼ਲੀਲਤਾ ਫੈਲਾਉਣ ਦੇ ਗੰਭੀਰ ਦੋਸ਼ ਲੱਗਣੇ ਸ਼ੁਰੂ ਹੋ ਗਏ।
ਏਜਾਜ਼ ਖਾਨ ਵੀ ਆਲੋਚਨਾਵਾਂ ਦੇ ਘੇਰੇ 'ਚ
ਵਿਵਾਦਪੂਰਨ ਸ਼ੋਅ ਦੇ ਹੋਸਟ ਏਜਾਜ਼ ਖਾਨ, ਜੋ ਕਿ ਬਿੱਗ ਬੌਸ ਸੀਜ਼ਨ 7 ਦੇ ਦੂਜੇ ਰਨਰ-ਅੱਪ ਸਨ, ਨੂੰ ਵੀ ਸੋਸ਼ਲ ਮੀਡੀਆ 'ਤੇ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਸ਼ਕ ਕਹਿੰਦੇ ਹਨ ਕਿ ਏਜਾਜ਼ ਨੂੰ ਅਜਿਹੇ ਅਸ਼ਲੀਲ ਸ਼ੋਅ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਸੀ।
ਮਾਮਲਾ ਸੰਸਦ ਤੱਕ ਪਹੁੰਚਿਆ
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਰਾਜ ਸਭਾ ਸੰਸਦ ਮੈਂਬਰ ਅਤੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੀ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਸੰਸਦ ਦੀ ਸਥਾਈ ਕਮੇਟੀ ਵਿੱਚ OTT ਪਲੇਟਫਾਰਮਾਂ 'ਤੇ ਅਸ਼ਲੀਲਤਾ ਪਰੋਸਣ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਤੋਂ ਜਵਾਬ ਮੰਗਿਆ ਹੈ ਕਿ 'ਉੱਲੂ' ਅਤੇ 'ਆਲਟ ਬਾਲਾਜੀ' ਵਰਗੇ ਪਲੇਟਫਾਰਮ ਅਸ਼ਲੀਲ ਸਮੱਗਰੀ ਦਿਖਾਉਣ ਦੇ ਬਾਵਜੂਦ ਪਾਬੰਦੀਆਂ ਤੋਂ ਕਿਵੇਂ ਬਚਦੇ ਹਨ।
ਇਸ ਯੂਨੀਵਰਸਿਟੀ ਕੈਂਪਸ 'ਚ ਇਕ ਹੋਰ ਵਿਦਿਆਰਥੀ ਵੱਲੋਂ ਖੁਦਕੁਸ਼ੀ! ਪੰਜ ਮਹੀਨਿਆਂ 'ਚ ਤੀਜਾ ਮਾਮਲਾ
ਇਸ ਦੌਰਾਨ, ਪ੍ਰਿਯੰਕਾ ਚਤੁਰਵੇਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਮੈਂ ਕਮੇਟੀ ਵਿੱਚ ਇਹ ਸਵਾਲ ਉਠਾਇਆ ਹੈ ਕਿ ਉੱਲੂ ਐਪ ਅਤੇ ਆਲਟ ਬਾਲਾਜੀ ਵਰਗੇ ਪਲੇਟਫਾਰਮ ਅਸ਼ਲੀਲ ਸਮੱਗਰੀ ਹੋਣ ਦੇ ਬਾਵਜੂਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਤੋਂ ਕਿਵੇਂ ਬਚ ਗਏ ਹਨ। ਮੈਂ ਅਜੇ ਵੀ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੀ ਹਾਂ।"
ਅਸ਼ਲੀਲਤਾ 'ਤੇ ਕਦੋਂ ਪਾਬੰਦੀ ਲੱਗੇਗੀ?
OTT ਪਲੇਟਫਾਰਮਾਂ 'ਤੇ ਅਸ਼ਲੀਲ ਸਮੱਗਰੀ ਸੰਬੰਧੀ ਸ਼ਿਕਾਇਤਾਂ ਲਗਾਤਾਰ ਵੱਧ ਰਹੀਆਂ ਹਨ ਅਤੇ 'ਹਾਊਸ ਅਰੈਸਟ' ਸ਼ੋਅ ਨੇ ਇੱਕ ਵਾਰ ਫਿਰ ਇਸ ਮੁੱਦੇ ਨੂੰ ਰਾਸ਼ਟਰੀ ਚਰਚਾ ਵਿੱਚ ਲਿਆਂਦਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਅਤੇ OTT ਪਲੇਟਫਾਰਮਾਂ 'ਤੇ ਅਸ਼ਲੀਲਤਾ ਨੂੰ ਰੋਕਣ ਲਈ ਕੀ ਕਦਮ ਚੁੱਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ਦਾ ਖਾਣਾ ਨਹੀਂ ਖੁਆ ਸਕਿਆ ਪਿਓ, ਸੁਪਰੀਮ ਕੋਰਟ ਨੇ ਮਾਂ ਨੂੰ ਦੇ'ਤੀ ਧੀ ਦੀ ਕਸਟਡੀ
NEXT STORY