ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰਾ ਪ੍ਰੀਤ ਹਰਪਾਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ 'ਜਗਬਾਣੀ' ਅਦਾਰੇ ਨਾਲ ਪ੍ਰੀਤ ਹਰਪਾਲ ਨੇ ਆਪਣੇ ਇੰਟਰਵਿਊ ਦੌਰਾਨ ਦੱਸਿਆ ਕਿ ਸਕੂਲ ਟਾਈਮ ਦੌਰਾਨ ਮੈਨੂੰ ਇਕ ਕੁੜੀ ਬਹੁਤ ਚੰਗੀ ਲੱਗਦੀ ਸੀ। ਮੈਂ ਕਿਸੇ ਹੋਰ ਕੁੜੀ ਦੇ ਜ਼ਰੀਏ ਉਸ ਕੁੜੀ ਨੂੰ ਇਕ ਚਿੱਠੀ ਦੇਣੀ ਚਾਹੀ। ਜਦੋਂ ਮੈਂ ਚਿੱਠੀ ਦੇਣ ਲਈ ਕੁੜੀ ਨੂੰ ਬੱਸ 'ਚ ਆਵਾਜ਼ ਮਾਰੀ ਤਾਂ ਉਹ ਕੁੜੀ ਆਪਣੀਆਂ ਸਹੇਲੀਆਂ ਦੀ ਗੈਂਗ ਨੂੰ ਲੈ ਕੇ ਹੇਠਾਂ ਖੜ੍ਹੀ ਸੀ ਅਤੇ ਮੈਨੂੰ ਬਹੁਤ ਕੁਝ ਬੋਲਣ ਲੱਗੀ। ਮੈਂ ਗੁੱਸੇ 'ਚ ਘਰ ਚਲਾ ਗਿਆ ਅਤੇ ਅਗਲੇ ਦਿਨ ਜਦੋਂ ਉਹ ਮੈਨੂੰ ਮਿਲੀ ਤਾਂ ਮੈਂ ਉਸ ਨੂੰ ਚੰਗੀਆਂ ਖਰੀਆਂ-ਖਰੀਆਂ ਸੁਣਾਈਆਂ। ਇਸ ਨਾਲ ਮੈਨੂੰ ਬਹੁਤ ਘਾਟਾ ਪਿਆ ਕਿਉਂਕਿ ਜਿਹੜੀ ਕੁੜੀ ਨੂੰ ਮੈਂ ਪਸੰਦ ਕਰਦਾ ਸੀ, ਉਸ ਤੱਕ ਗੱਲ ਇੰਝ ਪਹੁੰਚੀ ਕਿ ਉਹ ਮੁੰਡਾ ਬੱਸ 'ਚ ਹਰ ਕੁੜੀ ਨੂੰ ਛੇੜਦਾ ਹੈ। ਇਸ ਨਾਲ ਮੇਰਾ ਉਹ ਲਵ ਲੈਟਰ ਮੇਰੀ ਪੈਂਟ ਦੀ ਜੇਬ 'ਚ ਹੀ ਪਿਆ ਰਹਿ ਗਿਆ। ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਇਹ ਤੁਸੀਂ ਆਪ ਹੀ ਸੁਣੋ.....
ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ 'ਯਾਰ ਬੇਰੁਜ਼ਗਾਰ', 'ਵੰਗ', 'ਬਲੈਕ ਸੂਟ', 'ਸਾਥ', 'ਬੀ.ਏ ਫੇਲ', 'ਅੱਤ ਗੌਰੀਏ' ਅਤੇ 'ਮਾਂ' ਵਰਗੇ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਕਾ ਸਿੰਘ ਨੇ ਮਸ਼ਹੂਰ ਅਦਾਕਾਰਾ 'ਤੇ ਲਾਏ ਗੰਭੀਰ ਦੋਸ਼, ਫੈਨਜ਼ 'ਚ ਮਚੀ ਤਰਥੱਲੀ
NEXT STORY