ਐਂਟਰਟੇਨਮੈਂਟ ਡੈਸਕ- ਸਵਰਗੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਨਜ਼ਰ ਆਉਣਗੇ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਉਨ੍ਹਾਂ ਦੀ ਫਿਲਮ 'ਯਮਲਾ' ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਫਿਲਮ ਰਿਲੀਜ਼ ਕਰਨ ਦਾ ਕਾਰਨ : ਕਲਾ ਹਮੇਸ਼ਾ ਜ਼ਿਉਂਦਾ ਰੱਖਣ ਦੀ ਕੋਸ਼ਿਸ਼
ਜਵੰਦਾ ਦੇ ਪਰਿਵਾਰ ਨੇ ਇਹ ਫੈਸਲਾ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਲਿਆ ਹੈ, ਜੋ ਕਿ ਮਰਹੂਮ ਕਲਾਕਾਰਾਂ ਦੀ ਕਲਾ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਹੈ। ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ: "ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ, ਪਰ ਉਨ੍ਹਾਂ ਦੀ ਕਲਾ ਰਹਿੰਦੀ ਦੁਨੀਆ ਤੱਕ ਜਿਉਂਦੀ ਹੈ।"। ਪਰਿਵਾਰ ਨੇ ਵਾਅਦਾ ਕੀਤਾ ਹੈ ਕਿ ਉਹ ਰਾਜਵੀਰ ਦੀ ਕਲਾ ਨੂੰ ਜਿਉਂਦੇ ਰੱਖਣ ਦੇ ਇਸ ਸਫ਼ਰ ਵਿੱਚ 'ਇਸ ਯਮਲੇ ਨੂੰ ਉਨ੍ਹਾਂ ਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਣਗੇ'।
ਪਰਿਵਾਰ ਨੇ ਐਤਵਾਰ (2 ਨਵੰਬਰ) ਸ਼ਾਮ 6 ਵਜੇ ਰਾਜਵੀਰ ਜਵੰਦਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕਰਕੇ ਇਸ ਫਿਲਮ ਦੀ ਰਿਲੀਜ਼ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੂੰ ਵੀ ਸੁਨੇਹਾ ਭੇਜਿਆ ਹੈ।
ਇਹ ਵੀ ਪੜ੍ਹੋ- ਕ੍ਰਿਕਟਰਾਂ ਦੇ ਡ੍ਰੈਸਿੰਗ ਰੂਮ 'ਚ ਬੋਲਦੀ ਹੈ ਸਿੱਧੂ ਮੂਸੇਵਾਲਾ ਦੀ ਤੂਤੀ! ਰਾਹੁਲ ਦ੍ਰਾਵਿੜ ਨੇ ਖੋਲ੍ਹੇ ਅੰਦਰਲੇ ਰਾਜ਼
ਫਿਲਮ 'ਯਮਲਾ' ਬਾਰੇ ਅਹਿਮ ਜਾਣਕਾਰੀ
• ਸ਼ੂਟਿੰਗ ਦੀ ਸ਼ੁਰੂਆਤ : ਫਿਲਮ 'ਯਮਲਾ' ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ।
• ਕਾਸਟ: ਇਸ ਫਿਲਮ ਵਿੱਚ ਰਾਜਵੀਰ ਜਵੰਦਾ ਦੇ ਨਾਲ ਸਾਨਵੀ ਧੀਮਾਨ, ਗੁਰਪ੍ਰੀਤ ਘੁੱਗੀ, ਹਰਬੀ ਸੰਘਾ, ਰਘਵੀਰ ਬੋਲੀ ਅਤੇ ਨਵਨੀਤ ਕੌਰ ਢਿੱਲੋਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
• ਨਿਰਦੇਸ਼ਕ ਅਤੇ ਨਿਰਮਾਤਾ: ਇਸ ਨੂੰ ਰਾਕੇਸ਼ ਮਹਿਤਾ ਨੇ ਨਿਰਦੇਸ਼ਿਤ ਕੀਤਾ ਹੈ, ਜਦਕਿ ਬੇਲੀ ਸਿੰਘ ਕੱਕੜ ਨੇ ਇਸ ਦਾ ਨਿਰਮਾਣ ਕੀਤਾ ਹੈ।
• ਲੋਕੇਸ਼ਨ: ਫਿਲਮ ਦੀ ਸ਼ੂਟਿੰਗ ਅੰਮ੍ਰਿਤਸਰ ਸਮੇਤ ਕਈ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਸੀ।
ਇਹ ਵੀ ਪੜ੍ਹੋ- ਜ਼ੁਬੀਨ ਗਰਗ ਦੀ ਆਖਰੀ ਫਿਲਮ ਨੇ ਬਾਕਸ ਆਫਿਸ 'ਤੇ ਤੋੜੇ ਰਿਕਾਰਡ, ਜਾਣੋ ਪਹਿਲੇ ਦਿਨ ਦੀ ਕਮਾਈ
ਅਚਾਨਕ ਮੌਤ ਕਾਰਨ ਸੋਗ
ਰਾਜਵੀਰ ਜਵੰਦਾ ਦਾ ਦਿਹਾਂਤ 35 ਸਾਲ ਦੀ ਛੋਟੀ ਉਮਰ ਵਿੱਚ ਹੋ ਗਿਆ ਸੀ। ਉਹ 27 ਸਤੰਬਰ ਨੂੰ ਇੱਕ ਬਾਈਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ ਜਦੋਂ ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਪਿੰਜੌਰ ਨੇੜੇ ਉਨ੍ਹਾਂ ਨੇ ਦੋ ਪਸ਼ੂਆਂ ਦੀ ਲੜਾਈ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਦੀ ਬਾਈਕ ਹਾਦਸਾਗ੍ਰਸਤ ਹੋ ਗਈ। 11 ਦਿਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਰਹਿਣ ਤੋਂ ਬਾਅਦ ਉਹ 12ਵੇਂ ਦਿਨ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਪਰਿਵਾਰ ਨੇ ਸੰਕੇਤ ਦਿੱਤਾ ਹੈ ਕਿ ਇਹ "ਯਮਲਾ" ਜਲਦ ਹੀ ਪ੍ਰਸ਼ੰਸਕਾਂ ਲਈ ਸਿਨੇਮਾ ਘਰਾਂ ਵਿੱਚ ਉਪਲਬਧ ਹੋਵੇਗਾ।
ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਇਕ ਹੋਰ ਚਮਕਦੇ ਸਿਤਾਰੇ ਨੇ ਦੁਨੀਆ ਨੂੰ ਕਿਹਾ ਅਲਵਿਦਾ
NEXT STORY