ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਪ ਨੇਤਾ ਰਾਘਵ ਚੱਢਾ ਨੇ ਮਈ 'ਚ ਕੁੜਮਾਈ ਕਰਵਾਈ ਸੀ। ਇਸ ਤੋਂ ਬਾਅਦ ਲਗਾਤਾਰ ਇਹ ਜੋੜਾ ਸੁਰਖੀਆਂ 'ਚ ਬਣਿਆ ਹੋਇਆ ਹੈ। ਇਨ੍ਹਾਂ ਦੀ ਕੁੜਮਾਈ 'ਚ ਚੋਪੜਾ ਅਤੇ ਚੱਢਾ ਪਰਿਵਾਰ ਸਣੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਹਰ ਕੋਈ ਉਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਹੁਣ ਵਿਆਹ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਈ ਹੈ।
ਉਦੈਪੁਰ 'ਚ ਹੋਣਗੀਆਂ ਵਿਆਹ ਦੀਆਂ ਰਸਮਾਂ
ਝੀਲਾਂ ਦੇ ਸ਼ਹਿਰ ਉਦੈਪੁਰ 'ਚ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਪਰਿਣੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਦਾ ਵੀ ਇਸੇ ਸ਼ਹਿਰ 'ਚ ਵਿਆਹ ਹੋਇਆ ਸੀ। ਹੁਣ ਛੋਟੀ ਭੈਣ ਵੀ ਇਸੇ ਖ਼ੂਬਸੂਰਤ ਸ਼ਹਿਰ 'ਚ ਸੱਤ ਫੇਰੇ ਲੈਣ ਜਾ ਰਹੀ ਹੈ।
ਪਰਿਣੀਤੀ ਅਤੇ ਰਾਘਵ ਇਸੇ ਮਹੀਨੇ ਕਰਵਾਉਣਗੇ ਵਿਆਹ
ਖ਼ਬਰਾਂ ਮੁਤਾਬਕ, ਰਾਘਵ ਤੇ ਪਰਿਣੀਤੀ ਦੇ ਵਿਆਹ ਦੀਆਂ ਰਮਸਾਂ ਇਸੇ ਮਹੀਨੇ ਸ਼ੁਰੂ ਹੋ ਰਹੀਆਂ ਹਨ। ਵਿਆਹ ਸਮਾਗਮ 22 ਸਤੰਬਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਵਿਆਹ ਦੀ ਤਾਰੀਖ਼ ਦੀ ਗੱਲ ਕਰੀਏ ਤਾਂ ਇਹ 23 ਜਾਂ 24 ਸਤੰਬਰ ਹੈ। ਇਸ ਦੌਰਾਨ ਮਹਿੰਦੀ, ਹਲਦੀ ਅਤੇ ਸੰਗੀਤ ਦੇ ਪ੍ਰੋਗਰਾਮ ਹੋਣਗੇ। ਇਸ ਤੋਂ ਇਲਾਵਾ ਵਿਆਹ ਤੋਂ ਬਾਅਦ ਰਿਸੈਪਸ਼ਨ ਗੁਰੂਗ੍ਰਾਮ 'ਚ ਹੋਵੇਗੀ।
ਇਸ ਹੋਟਲ 'ਚ ਹੋ ਸਕਦੈ ਵਿਆਹ
ਖ਼ਬਰਾਂ ਮੁਤਾਬਕ, ਪਰਿਣੀਤੀ ਅਤੇ ਰਾਘਵ ਨੇ ਵਿਆਹ ਲਈ ਉਦੈਪੁਰ ਦਾ ਸਿਤਾਰਾ ਹੋਟਲ ਬੁੱਕ ਕਰਵਾਇਆ ਹੈ। ਉਨ੍ਹਾਂ ਦੇ ਵਿਆਹ ਦੇ ਸਮਾਗਮ ਲੀਲਾ ਪੈਲੇਸ ਅਤੇ ਉਦੈਵਿਲਾਸ ਹੋਟਲ 'ਚ ਹੋਣਗੇ ਅਤੇ ਮਹਿਮਾਨਾਂ ਨੂੰ ਇੱਥੇ ਠਹਿਰਾਇਆ ਜਾਵੇਗਾ। ਦੋਵਾਂ ਸਟਾਰ ਹੋਟਲਾਂ 'ਚ ਬੁਕਿੰਗ ਹੋ ਚੁੱਕੀ ਹੈ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ 'ਚ ਰਾਜਨੀਤੀ ਅਤੇ ਫ਼ਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਆਉਣਗੇ।
ਭੈਣ ਦੇ ਵਿਆਹ 'ਚ ਸ਼ਾਮਲ ਹੋਵੇਗੀ ਪ੍ਰਿਅੰਕਾ ਚੋਪੜਾ
ਪ੍ਰਿਯੰਕਾ ਚੋਪੜਾ ਅਤੇ ਪਰਿਣੀਤੀ ਚੋਪੜਾ ਭਾਵੇਂ ਹੀ ਚਚੇਰੀਆਂ ਭੈਣਾਂ ਹੋਣ ਪਰ ਦੋਵਾਂ ਦਾ ਪਿਆਰ ਸਕੀਆਂ ਭੈਣਾਂ ਤੋਂ ਵੀ ਵਧ ਕੇ ਹੈ। ਪ੍ਰਿਯੰਕਾ ਦੇ ਵਿਆਹ 'ਚ ਪਰਿਣੀਤੀ ਨੇ ਭੈਣ ਦੇ ਵਿਆਹ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ। ਇਸ ਦੇ ਨਾਲ ਹੀ ਪ੍ਰਿਅੰਕਾ ਚੋਪੜਾ ਵੀ ਆਪਣੀ ਛੋਟੀ ਭੈਣ ਲਈ ਅਜਿਹਾ ਹੀ ਕੁਝ ਕਰਨ ਜਾ ਰਹੀ ਹੈ। ਇਸ ਵਿਆਹ 'ਚ ਪ੍ਰਿਅੰਕਾ ਚੋਪੜਾ ਨਾਲ ਉਨ੍ਹਾਂ ਦੇ ਪਤੀ ਨਿੱਕ ਜੋਨਸ ਅਤੇ ਧੀ ਵੀ ਸ਼ਿਰਕਤ ਕਰਨਗੇ।
ਵਿਕਰਾਂਤ ਮੈਸੀ ਨੇ ਟੀਚਰਸ ਡੇਅ ’ਤੇ ਗੁਰੂਆਂ ਨੂੰ ਕਿਹਾ-ਧੰਨਵਾਦ
NEXT STORY