ਚੇਨਈ : ਸੁਪਰਸਟਾਰ ਰਜਨੀਕਾਂਤ ਨੇ ਪਿਛਲੇ ਹਫਤੇ ਪਦਮ ਵਿਭੂਸ਼ਣ ਸਨਮਾਨ ਲਈ ਚੁਣੇ ਜਾਣ 'ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਕੇਂਦਰ ਵਲੋਂ ਉਨ੍ਹਾਂ ਨੂੰ ਇਸ ਅਵਾਰਡ ਲਈ ਚੁਣੇ ਜਾਣ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਹਵਾਈ ਅੱਡੇ 'ਤੇ ਪੱਤਰਕਾਰਾਂ ਨੂੰ ਦੱਸਿਆ, ''ਮੈਂ ਤਹਿ ਦਿਲੋਂ ਕੇਂਦਰ ਦਾ ਧੰਨਵਾਦ ਕਰਦਾ ਹਾਂ।''
ਦੱਸ ਦੇਈਏ ਕਿ ਪਿਛਲੇ ਹਫਤੇ ਅਦਾਕਾਰ ਨੇ ਟਵੀਟ ਕਰਕੇ ਕਿਹਾ ਸੀ ਕਿ ਪਦਮ ਵਿਭੂਸ਼ਣ ਲਈ ਚੁਣੇ ਜਾਣ 'ਤੇ ਉਹ ਕਾਫੀ ਸਨਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਕਬਾਲੀ' ਦੀ ਸ਼ੂਟਿੰਗ ਦੇ ਆਖਰੀ ਪੜਾਅ 'ਤੇ ਕਾਫੀ ਉਤਸ਼ਾਹਿਤ ਹਨ। ਉਹ ਸ਼ੂਟਿੰਗ ਲਈ ਮਲੇਸ਼ੀਆ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਰਜਨੀਕਾਂਤ ਮੰਨੇ-ਪ੍ਰਮੰਨੇ ਨਿਰਦੇਸ਼ਕ ਸ਼ੰਕਰ ਦੀ 'ਰੋਬੋਟ-2' ਫਿਲਮ 'ਚ ਵੀ ਨਜ਼ਰ ਆਉਣਗੇ।
VIDEO : ਦੀਪਿਕਾ ਦੇ ਹੀਰੋ ਨੇ XXX ਦੇ ਸੈੱਟ ਤੋਂ ਸਾਂਝੀ ਕੀਤੀ BOLD ਤਸਵੀਰ
NEXT STORY