ਮੁੰਬਈ : ਹਾਲੀਵੁੱਡ ਅਦਾਕਾਰ ਵਿਨ ਡੀਜ਼ਲ ਨੇ ਆਪਣੇ ਫੇਸਬੁਕ ਪੇਜ਼ 'ਤੇ ਆਪਣੀ ਆਉਣ ਵਾਲੀ ਫਿਲਮ 'XXX: The Return Of Xander Cage' ਦੇ ਸੈੱਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਫਿਲਮ ਨਾਲ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹਾਲੀਵੁੱਡ 'ਚ ਐਂਟਰੀ ਕਰਨ ਵਾਲੀ ਹੈ।
ਇਨ੍ਹਾਂ 'ਚੋਂ ਇਕ ਤਸਵੀਰ 'ਚ ਵਿਨ ਕੁੜੀ ਨਾਲ ਮੋਟਰਬਾਈਕ 'ਤੇ ਬੈਠੇ ਨਜ਼ਰ ਆ ਰਹੇ ਹਨ। ਕਾਲੀ ਬਿਕਨੀ 'ਚ ਵਿਨ ਦੀ ਗੋਦ 'ਚ ਬੈਠੀ ਅਦਾਕਾਰਾ ਕਾਫੀ ਹੌਟ ਲੱਗ ਰਹੀ ਹੈ। ਵਿਨ ਨੇ ਫੋਟੋ ਸਾਂਝੀ ਕਰਦਿਆਂ ਲਿਖਿਆ, ''ਸਾਊਂਡ ਸਟੇਜ 'ਤੇ ਪਹਿਲਾ ਦਿਨ ...Xander'
ਇਕ ਹੋਰ ਤਸਵੀਰ 'ਚ ਵਿਨ ਨੂੰ ਫਿਲਮ ਦੀ ਟੀਮ ਨਾਲ ਸੈੱਟ 'ਤੇ ਮਸਤੀ ਕਰਦਿਆਂ ਦੇਖਿਆ ਜਾ ਰਿਹਾ ਹੈ। ਇਸ ਫਿਲਮ ਲਈ ਦੀਪਿਕਾ ਖੁਦ ਨੂੰ ਤਿਆਰ ਕਰ ਰਹੀ ਹੈ। ਉਹ ਵੀ ਜਿਮ 'ਚ ਵਰਕ ਆਊਟ ਕਰਦਿਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਂਝੀਆਂ ਕਰ ਰਹੀ ਹੈ। ਹਾਲ ਹੀ 'ਚ ਦੀਪਿਕਾ ਨੇ ਇੰਸਟਾਗ੍ਰਾਮ 'ਤੇ ਅਜਿਹੀਆਂ ਕਈ ਵੀਡੀਓ ਪੋਸਟ ਕੀਤੀਆਂ ਹਨ। ਦੱਸ ਦੇਈਏ ਕਿ ਫਿਲਮ 'XXX: The Return Of Xander Cage' ਅਗਲੇ ਸਾਲ ਭਾਵ 2017 'ਚ ਰਿਲੀਜ਼ ਹੋਵੇਗੀ।
ਰਣਬੀਰ ਨਹੀਂ ਇਹ ਅਦਾਕਾਰ ਹੈ ਸਲਮਾਨ-ਕੈਟਰੀਨਾ ਦੀ ਲਵ ਸਟੋਰੀ ਦਾ ' Villain' !
NEXT STORY