ਮੁੰਬਈ- ਰਾਜਕੁਮਾਰ ਹਿਰਾਨੀ ਅਜਿਹੇ ਫਿਲਮਮੇਕਰ ਹਨ, ਜਿਨ੍ਹਾਂ ਦੀਆਂ ਕਹਾਣੀਆਂ ਹਮੇਸ਼ਾ ਦਰਸ਼ਕਾਂ ਵਿਚਾਲੇ ਨਵੀਂ ਸੋਚ ਅਤੇ ਜ਼ਰੂਰੀ ਗੱਲਬਾਤ ਦੀ ਸ਼ੁਰੂਆਤ ਕਰਦੀਆਂ ਹਨ। ਆਪਣੇ ਕਰੀਅਰ ’ਚ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ ਤੇ ਉਨ੍ਹਾਂ ਦੀ ਹਰ ਫਿਲਮ ਨੂੰ ਜ਼ਬਰਦਸਤ ਸਫਲਤਾ ਮਿਲੀ ਹੈ।
ਸਾਲਾਂ ਤੋਂ ਉਨ੍ਹਾਂ ਨੇ ਇਕ ਅਜਿਹੇ ਫਿਲਮਮੇਕਰ ਵਜੋਂ ਆਪਣੀ ਪਛਾਣ ਬਣਾਈ ਹੈ, ਜਿਨ੍ਹਾਂ ਦਾ ਸਕਸੈੱਸ ਟ੍ਰੈਕ ਰਿਕਾਰਡ 100 ਫੀਸਦੀ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ‘3 ਇਡੀਅਟਸ’ ਤੇ ਪਹਿਲੀ ਵੈੱਬ ਸੀਰੀਜ਼ ‘ਪ੍ਰੀਤਮ ਐਂਡ ਪੈਡ੍ਰੋ’ ਹਨ। ਰਾਜਕੁਮਾਰ ਹਿਰਾਨੀ ਨੇ ਹਮੇਸ਼ਾ ਆਪਣੀਆਂ ਕਹਾਣੀਆਂ ਜ਼ਰੀਏ ਸਮਾਜ ਦੇ ਵੱਡੇ ਮੁੱਦਿਆਂ ਨੂੰ ਸਾਹਮਣੇ ਰੱਖਿਆ ਹੈ। ‘3 ਇਡੀਅਟਸ’ ’ਚ ਉਨ੍ਹਾਂ ਨੇ ਸਿੱਖਿਆ ਨੂੰ ਇਕ ਬਿਲਕੁਲ ਵੱਖਰੇ ਨਜ਼ਰੀਏ ਤੋਂ ਦਿਖਾਇਆ। ਉਨ੍ਹਾਂ ਨੇ ਸਿਰਫ਼ ਪੁਰਾਣੀ ਸੋਚ ਅਤੇ ਤਰੀਕਿਆਂ ’ਤੇ ਸਵਾਲ ਨਹੀਂ ਉਠਾਏ, ਸਗੋਂ ਬਦਲਦੀ ਦੁਨੀਆ ਦੇ ਹਿਸਾਬ ਨਾਲ ਸਿੱਖਿਆ ਵਿਵਸਥਾ ’ਤੇ ਦੁਬਾਰਾ ਸੋਚਣ ਦੇ ਲਈ ਵੀ ਪ੍ਰੇਰਿਤ ਕੀਤਾ।
ਰਾਜਕੁਮਾਰ ਹਿਰਾਨੀ ਨੇ ਆਪਣੀ ਪਹਿਲੀ ਵੈੱਬ ਸੀਰੀਜ਼ ‘ਪ੍ਰੀਤਮ ਐਂਡ ਪੈਡ੍ਰੋ’ ਨਾਲ ਇਕ ਵਾਰ ਫਿਰ ਇਹੀ ਕਮਾਲ ਕੀਤਾ ਹੈ, ਜੋ ਇਸ ਸਮੇਂ ਜੀਓ ਹੌਟਸਟਾਰ ’ਤੇ ਸਟ੍ਰੀਮ ਹੋ ਰਹੀ ਹੈ। ਇਹ ਸੀਰੀਜ਼ ਬੱਚਿਆਂ ਦੀਆਂ ਖੇਡਾਂ, ਸਾਥੀਆਂ ਦੇ ਦਬਾਅ ਅਤੇ ਅੱਜ ਦੇ ਸਮੇਂ ’ਚ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਦਿਖਾਉਂਦੀ ਹੈ।
ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦੈ ਐਲਾਨ
NEXT STORY