ਮੁੰਬਈ (ਬਿਊਰੋ)– ਦੁਨੀਆ ਭਰ ’ਚ ਜਿਥੇ ਵੀ ਕੋਈ ਆਫਤ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਮਦਦ ਲਈ ਸਿੱਖ ਮੌਜੂਦ ਰਹਿੰਦੇ ਹਨ। ਇਹ ਗੱਲ ਕੋਰੋਨਾ ਮਹਾਮਾਰੀ ਦੌਰਾਨ ਵੀ ਜਗ-ਜ਼ਾਹਿਰ ਹੋ ਗਈ ਹੈ। ਹਾਲ ਦੇ ਦਿਨਾਂ ਦੀ ਗੱਲ ਕਰੀਏ ਤਾਂ ਦੇਸ਼ ’ਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ।
ਲੋਕਾਂ ਨੂੰ ਆਕਸੀਜਨ ਸਿਲੰਡਰਾਂ ਤੇ ਜ਼ਰੂਰੀ ਦਵਾਈਆਂ ਲਈ ਦਰ-ਦਰ ਭਟਕਣਾ ਪੈ ਰਿਹਾ ਹੈ ਪਰ ਖ਼ਾਲਸਾ ਏਡ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਈ ਹੋਰ ਸਿੱਖ ਸੰਸਥਾਵਾਂ ਵਲੋਂ ਕੋਰੋਨਾ ਦੀ ਔਖੀ ਘੜੀ ’ਚ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਦੀ ਟੀਮ ਦੇ ਜਿਸ ਮੈਂਬਰ ਨਾਲ ਪੱਤਰਕਾਰਾਂ ਨੇ ਕੀਤੀ ਸੀ ਧੱਕਾ-ਮੁੱਕੀ, ਉਹ ਨਿਕਲਿਆ ਕੋਰੋਨਾ ਪਾਜ਼ੇਟਿਵ
ਇਸ ਨੂੰ ਦੇਖਦਿਆਂ ਮਸ਼ਹੂਰ ਬਾਲੀਵੁੱਡ ਅਦਾਕਾਰ ਰਾਕੇਸ਼ ਬੇਦੀ ਬੇਹੱਦ ਖੁਸ਼ ਹੋਏ ਤੇ ਉਨ੍ਹਾਂ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕਰਕੇ ਸਿੱਖਾਂ ਦੀ ਤਾਰੀਫ਼ ਕੀਤੀ ਹੈ।
ਰਾਕੇਸ਼ ਬੇਦੀ ਰੋਜ਼ਾਨਾ ਮਜ਼ੇਦਾਰ ਵੀਡੀਓਜ਼ ਆਪਣੇ ਚਾਹੁਣ ਵਾਲਿਆਂ ਲਈ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵੀਡੀਓ ’ਚ ਉਹ ਸਿੱਖਾਂ ਦੀ ਤਾਰੀਫ਼ ਕਰਦਿਆਂ ਕਹਿੰਦੇ ਹਨ, ‘ਮੈਂ ਸਲਾਮ ਕਰਦਾ ਹਾਂ ਸਿੱਖਾਂ ਨੂੰ, ਉਨ੍ਹਾਂ ਦੇ ਗੁਰਦੁਆਰਿਆਂ ਨੂੰ ਤੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ, ਕਿੰਨੀ ਨਿਰਸਵਾਰਥ ਭਾਵਨਾ ਨਾਲ ਉਹ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਸਲਾਮ ਹੈ ਇਨ੍ਹਾਂ ਨੂੰ ਸਲਾਮ।’
ਰਾਕੇਸ਼ ਬੇਦੀ ਨੇ ਅੱਗੇ ਕਿਹਾ, ‘ਮੈਂ ਇਹ ਉਮੀਦ ਵੀ ਕਰਦਾ ਹਾਂ ਕਿ ਬਾਕੀ ਧਰਮਾਂ ਦੇ ਲੋਕ ਵੀ ਜਾਗਣ ਤੇ ਇਸੇ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ।’
ਨੋਟ– ਰਾਕੇਸ਼ ਬੇਦੀ ਦੀ ਇਸ ਵੀਡੀਓ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।
ਵਿਰਾਟ ਕੋਹਲੀ ਤੇ ਅਨੁਸ਼ਕਾ ਕੋਰੋਨਾ ਖ਼ਿਲਾਫ ਸ਼ੁਰੂ ਕਰਨਗੇ ਇਹ ਮੁਹਿੰਮ, ਜਾਣ ਲੋਕਾਂ 'ਚ ਵਧੀ ਉਤਸੁਕਤਾ (ਵੀਡੀਓ)
NEXT STORY