ਮੁੰਬਈ (ਬਿਊਰੋ)– ਰੱਖੜੀ ਦਾ ਤਿਉਹਾਰ ਅੱਜ ਵੀ ਉਸੇ ਪਿਆਰ ਨਾਲ ਮਨਾਇਆ ਜਾਂਦਾ ਹੈ। ਰਾਜਸਥਾਨ ’ਚ ਵੀ ਰੱਖੜੀ ਧੂਮਧਾਮ ਤੇ ਭਾਈਚਾਰੇ ਨਾਲ ਮਨਾਈ ਜਾਂਦੀ ਹੈ ਪਰ ਇਹ ਥੋੜ੍ਹਾ ਵੱਖਰਾ ਹੈ, ਜੋ ਭੈਣਾਂ-ਭਰਾਵਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ।
ਇਹ ਉਦੋਂ ਹੁੰਦਾ ਹੈ ਜਦੋਂ ਭੈਣਾਂ ਆਪਣੇ ਭਰਾਵਾਂ ਦੇ ਹੱਥਾਂ ’ਤੇ ਰੱਖੜੀਆਂ ਬੰਨ੍ਹ ਕੇ ਆਸ਼ੀਰਵਾਦ ਲੈਂਦੀਆਂ ਹਨ। ਰਾਜਸਥਾਨ ਦੇ ਬਹੁਤ ਸਾਰੇ ਮੰਦਰਾਂ ’ਚ ਇਸ ਤਿਉਹਾਰ ਨੂੰ ਮਨਾਉਣ ਲਈ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਔਰਤਾਂ ਨੂੰ ਵੀ ਗੁੱਟ ’ਤੇ ਰੱਖੜੀਆਂ ਬੰਨ੍ਹਣ ਲਈ ਮਿਲਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦੀ ਉਠੀ ਮੰਗ, ਕਰੀਨਾ ਕਪੂਰ ਤੇ ਆਮਿਰ ਖ਼ਾਨ ਨੇ ਦਿੱਤੀ ਇਹ ਪ੍ਰਤੀਕਿਰਿਆ
ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਰੱਖੜੀ 11 ਅਗਸਤ ਨੂੰ ਆ ਰਹੀ ਹੈ। ਇਸ ਮੌਕੇ ਨੂੰ ਵੱਡਾ ਕਰਨ ਲਈ ਆਨੰਦ ਐੱਲ. ਰਾਏ, ਜ਼ੀ ਸਟੂਡੀਓਜ਼, ਅਲਕਾ ਹੀਰਾਨੰਦਾਨੀ ਤੇ ਕੇਪ ਆਫ ਗੁੱਡ ਫ਼ਿਲਮਜ਼ ਦੇ ਸਹਿਯੋਗ ਨਾਲ ਆਨੰਦ ਐੱਲ. ਰਾਏ ਤੇ ਹਿਮਾਂਸ਼ੂ ਸ਼ਰਮਾ ਵਲੋਂ ਨਿਰਮਿਤ, ਹਿਮਾਂਸ਼ੂ ਸ਼ਰਮਾ ਤੇ ਕਨਿਕਾ ਢਿੱਲੋਂ ਦੀ ਲਿਖੀ ਫ਼ਿਲਮ ‘ਰਕਸ਼ਾ ਬੰਧਨ’ ਆ ਰਹੀ ਹੈ।
ਭੂਮੀ ਪੇਡਨੇਕਰ, ਅਕਸ਼ੇ ਕੁਮਾਰ, ਨੀਰਜ ਸੂਦ, ਸੀਮਾ ਪਾਹਵਾ, ਸਾਦੀਆ ਖਤੀਬ, ਅਭਿਲਾਸ਼ ਥਪਲਿਆਲ, ਦੀਪਿਕਾ ਖੰਨਾ, ਸਮ੍ਰਿਤੀ ਸ਼੍ਰੀਕਾਂਤ ਤੇ ਸਹਿਜਮੀਨ ਕੌਰ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ ਤਾਂ ਰੱਖੜੀ ਦੇ ਦਿਨ ਸਾਰੇ ਭੈਣ-ਭਰਾ ਫ਼ਿਲਮ ‘ਰਕਸ਼ਾ ਬੰਧਨ’ ਨੂੰ 11 ਅਗਸਤ ਨੂੰ ਜ਼ਰੂਰ ਦੇਖਣ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਟਰੀਨਾ ਨੇ ਟੇਬਲ ’ਤੇ ਬੈਠ ਕੇ ਦਿੱਤੇ ਡਾਂਸ ਮੂਵਸ (ਦੇਖੋ ਵੀਡੀਓ)
NEXT STORY