ਮੁੰਬਈ (ਏਜੰਸੀ) - ਅਦਾਕਾਰ ਰਾਮ ਚਰਨ ਅਤੇ ਉਪਾਸਨਾ ਕੋਨੀਡੇਲਾ ਨੇ ਪ੍ਰਸ਼ੰਸਕਾਂ ਨੂੰ ਆਪਣੇ ਵਧਦੇ ਪਰਿਵਾਰ ਦੀ ਇੱਕ ਝਲਕ ਦਿਖਾਈ ਹੈ। ਐਤਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ, ਰਾਮ ਚਰਨ ਅਤੇ ਉਪਾਸਨਾ ਨੇ ਇੱਕ ਪਿਆਰੀ ਤਸਵੀਰ ਪੋਸਟ ਕੀਤੀ, ਜਿਸ ਵਿੱਚ ਉਨ੍ਹਾਂ ਦੇ ਜੁੜਵਾਂ ਬੱਚਿਆਂ ਸ਼ਿਵਰਾਮ ਅਤੇ ਅਨਵੀਰਾ ਦੇਵੀ ਦੇ ਛੋਟੇ-ਛੋਟੇ ਹੱਥਾਂ ਨਾਲ ਉਨ੍ਹਾਂ ਦੀ ਵੱਡੀ ਧੀ, ਕਲਿਨ ਕਾਰਾ ਦਾ ਹੱਥ ਦੀ ਦਿਖਾਈ ਦੇ ਰਿਹਾ ਸੀ। ਤਸਵੀਰ ਦੇ ਨਾਲ, ਉਨ੍ਹਾਂ ਨੇ ਲਿਖਿਆ, "ਦਿਲ ਭਰ ਆਇਆ ਹੈ।"

ਦੱਸ ਦੇਈਏ ਕਿ ਜੋੜੇ ਨੇ ਇਸ ਸਾਲ ਜਨਵਰੀ ਵਿੱਚ ਆਪਣੇ ਜੁੜਵਾਂ ਬੱਚਿਆਂ ਧੀ ਅਤੇ ਪੁੱਤ ਦਾ ਸਵਾਗਤ ਕੀਤਾ ਸੀ। ਇਸ ਤੋਂ ਪਹਿਲਾਂ, ਉਹ 2023 ਵਿੱਚ ਧੀ ਕਲਿਨ ਕਾਰਾ ਦੇ ਮਾਪੇ ਬਣੇ ਸਨ। ਰਾਮ ਚਰਨ ਅਤੇ ਉਪਾਸਨਾ ਨੇ ਆਪਣੇ ਬੱਚਿਆਂ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਹੈ। ਕਲਿਨ ਕਾਰਾ ਵਾਂਗ, ਜੁੜਵਾਂ ਬੱਚਿਆਂ ਦੇ ਚਿਹਰੇ ਅਜੇ ਤੱਕ ਸਾਹਮਣੇ ਨਹੀਂ ਆਏ ਹਨ।
ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ ਅਦਾਕਾਰਾ ਨੇ ਕਰ ਲਈ ਖੁਦਕੁਸ਼ੀ
NEXT STORY