ਸ਼ੰਘਾਈ : ਰੋਲੇਕਸ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ਵਿੱਚ ਸ਼ਨੀਵਾਰ ਨੂੰ ਖੇਡੇ ਗਏ ਆਪਣੇ-ਆਪਣੇ ਮੁਕਾਬਲਿਆਂ ਵਿੱਚ ਪੰਜਵੀਂ ਸੀਡ ਪ੍ਰਾਪਤ ਦਾਨਿਵ ਮੇਦਵੇਦੇਵ, ਸਪੇਨ ਦੇ ਰਾਫੇਲ ਜੋਡਰ ਅਤੇ ਚੌਥੀ ਸੀਡ ਫੇਲਿਕਸ ਓਗਰ-ਅਲੀਆਸਿਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਟੂਰਨਾਮੈਂਟ ਦੇ ਅਗਲੇ ਦੌਰ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਰੂਸ ਦੇ ਸਟਾਰ ਟੈਨਿਸ ਖਿਡਾਰੀ ਦਾਨਿਲ ਮੇਦਵੇਦੇਵ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦਿਆਂ ਜਾਨ-ਲੇਨਾਰਡ ਸਟ੍ਰੁਫ਼ ਨੂੰ 4-6, 6-4, 6-3 ਨਾਲ ਹਰਾਇਆ। ਕੈਨੇਡਾ ਦੇ ਚੌਥੀ ਸੀਡ ਖਿਡਾਰੀ ਫੇਲਿਕਸ ਓਗਰ-ਅਲੀਆਸਿਮ ਨੂੰ ਕੈਮੀਲੋ ਉਗੋ ਕਾਰਾਬੇਲੀ ਵਿਰੁੱਧ ਜਿੱਤ ਲਈ ਕਾਫ਼ੀ ਸੰਘਰਸ਼ ਕਰਨਾ ਪਿਆ, ਪਰ ਉਨ੍ਹਾਂ ਨੇ ਦੂਜੇ ਅਤੇ ਤੀਜੇ ਸੈੱਟ ਦੇ ਆਖਰ 'ਚ ਵਾਪਸੀ ਕਰਦੇ ਹੋਏ 4-6, 7-6(1), 7-5 ਨਾਲ ਜਿੱਤ ਦਰਜ ਕੀਤੀ। ਸਪੇਨ ਦੇ ਰਾਫੇਲ ਜੋਡਰ ਨੇ ਆਪਣੇ ਡੈਬਿਊ ਟੂਰਨਾਮੈਂਟ ਵਿੱਚ ਥਿਆਗੋ ਅਗਸਤਿਨ ਤਿਰਾਂਤੇ ਨੂੰ 4-6, 6-2, 6-3 ਨਾਲ ਹਰਾ ਕੇ ਤੀਜੇ ਰਾਊਂਡ ਵਿੱਚ ਪ੍ਰਵੇਸ਼ ਕੀਤਾ।
CSK ਨੇ ਬੱਲੇਬਾਜ਼ੀ ਕੋਚ ਮਾਈਕ ਹਸੀ ਨੂੰ ਅਹੁਦੇ ਤੋਂ ਹਟਾਇਆ; ਜੇਮਜ਼ ਫ਼ੋਸਟਰ ਦਾ ਭਵਿੱਖ ਵੀ ਅਨਿਸ਼ਚਿਤ
NEXT STORY