ਮੁੰਬਈ : ਰਾਮ ਗੋਪਾਲ ਵਰਮਾ ਨੇ ਹੁਣੇ ਜਿਹੇ ਆਪਣੇ ਟਵਿਟਰ ਅਕਾਊਂਟ 'ਤੇ ਆਉਣ ਵਾਲੀ ਪਹਿਲੀ ਸ਼ਾਰਟ ਫਿਲਮ ਦੇ ਪੋਸਟਰ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਕਈ ਵਾਰ ਵੱਖ-ਵੱਖ ਕੈਪਸ਼ਨਾਂ ਨਾਲ ਟਵੀਟ ਕਰਕੇ ਰਾਮ ਗੋਪਾਲ ਵਰਮਾ ਨੇ ਕਈ ਗੱਲਾਂ ਸਪੱਸ਼ਟ ਕਰ ਦਿੱਤੀਆਂ।
ਤਸਵੀਰ ਦੀ ਕੈਪਸ਼ਨ 'ਚ ਉਨ੍ਹਾਂ ਨੇ ਜੋ ਪਹਿਲੀ ਗੱਲ ਦੱਸੀ ਹੈ, ਉਹ ਇਹ ਕਿ ਉਨ੍ਹਾਂ ਦੀ ਪਹਿਲੀ ਸ਼ਾਰਟ ਫਿਲਮ 'ਸਿੰਗਲ ਐਕਸ' ਹੈ। ਫਿਲਮ ਦਾ ਪੋਸਟਰ ਬੇਹੱਦ ਬੋਲਡ ਹੈ। ਇਕ ਟਵੀਟ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਛੇਤੀ ਹੀ ਆਨਲਾਈਨ ਥਿਏਟਰ ਲਾਂਚ ਕਰਨ ਵਾਲੇ ਹਨ, ਜਿਸ ਦਾ ਨਾਂ ਆਰ.ਜੀ.ਵੀ. ਥਿਏਟਰ ਹੋਵੇਗਾ। ਇਸ 'ਤੇ ਸਭ ਤੋਂ ਪਹਿਲੀ ਰਿਲੀਜ਼ ਉਨ੍ਹਾਂ ਦੀ ਸ਼ਾਰਟ ਫਿਲਮ 'ਸਿੰਗਲ ਐਕਸ' ਹੋਵੇਗੀ।
ਵਰਮਾ ਦਾ ਕਹਿਣੈ ਕਿ ਆਰ.ਜੀ.ਵੀ. ਟਾਕੀਜ਼ ਸਿਰਫ ਉਨ੍ਹਾਂ ਦੀ ਨਹੀਂ, ਸਗੋਂ ਅਜਿਹੇ ਕਿਸੇ ਵੀ ਫਿਲਮਕਾਰ ਦੀ ਫਿਲਮ ਰਿਲੀਜ਼ ਕਰੇਗੀ, ਜਿਨ੍ਹਾਂ ਦਾ ਟੇਸਟ ਉਨ੍ਹਾਂ ਨੂੰ ਸੂਟ ਕਰਦਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਆਰ.ਜੀ.ਵੀ. ਟਾਕੀਜ਼ ਕਦੇ ਵੀ ਰੋਮਾਂਟਿਕ ਕਾਮੇਡੀ ਅਤੇ ਸੈਕਸ ਕਾਮੇਡੀ ਫਿਲਮ ਰਿਲੀਜ਼ ਨਹੀਂ ਕਰੇਗੀ ਕਿਉਂਕਿ ਵਰਮਾ ਪਿਆਰ ਅਤੇ ਸੈਕਸ ਦੋਹਾਂ ਨੂੰ ਗੰਭੀਰਤਾ ਨਾਲ ਲੈਂਦੇ ਹਨ।
ਟਵੀਟ ਕਰਕੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਰ.ਜੀ.ਵੀ. ਟਾਕੀਜ਼ ਕਦੇ ਵੀ ਸਪੋਰਟਸ 'ਤੇ ਬਣੀ ਕੋਈ ਫਿਲਮ ਵੀ ਰਿਲੀਜ਼ ਨਹੀਂ ਕਰੇਗੀ ਕਿਉਂਕਿ ਵਰਮਾ ਨੂੰ ਸਪੋਰਟਸ ਤੋਂ ਨਫਰਤ ਹੈ। ਵਰਮਾ ਪਰਮਾਤਮਾ 'ਚ ਵੀ ਵਿਸ਼ਵਾਸ ਨਹੀਂ ਕਰਦੇ, ਇਸ ਲਈ ਆਰ.ਜੀ.ਵੀ. ਟਾਕੀਜ਼ ਕਦੇ ਵੀ ਪਰਮਾਤਮਾ 'ਤੇ ਬਣੀ ਕੋਈ ਵੀ ਫਿਲਮ ਰਿਲੀਜ਼ ਨਹੀਂ ਕਰੇਗੀ।
ਆਰ.ਜੀ.ਵੀ. ਟਾਕੀਜ਼ ਜਿਨ੍ਹਾਂ ਫਿਲਮਾਂ ਨੂੰ ਰਿਲੀਜ਼ ਕਰੇਗੀ, ਉਨ੍ਹਾਂ 'ਚ ਇਰੋਟਿਕ, ਕ੍ਰਾਈਮ ਅਤੇ ਹੌਰਰ ਜੈਨਰ ਦੀਆਂ ਫਿਲਮਾਂ ਹੋਣਗੀਆਂ। ਵਰਮਾ ਦਾ ਕਹਿਣੈ ਕਿ ਉਨ੍ਹਾਂ ਦੀ ਦਿਲਚਸਪੀ ਡਿਜ਼ੀਟਲ ਸਪੇਸ 'ਚ ਹੈ ਅਤੇ ਉਹ ਆਪਣੇ ਕੰਮ ਨੂੰ ਸੈਂਸਰ ਬੋਰਡ ਤੇ ਸਿਨੇਮਾ ਦੀ ਲੰਬਾਈ ਦੇ ਹਵਾਲੇ ਨਹੀਂ ਛੱਡ ਸਕਦੇ। ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ 'ਚ ਕਿਹਾ ਕਿ ਉਹ ਆਪਣੀ ਪਹਿਲੀ ਸ਼ਾਰਟ ਫਿਲਮ 'ਸਿੰਗਲ ਐਕਸ' ਨੂੰ ਸੈਂਸਰ ਬੋਰਡ ਨੂੰ ਸਮਰਪਿਤ ਕਰਨਗੇ।
ਕਰੂ ਮੈਂਬਰਾਂ ਨੂੰ ਟੁੱਟ ਕੇ ਪੈਂਦੇ ਹਨ ਗੁੱਸੇ 'ਚ ਆਏ ਪ੍ਰਕਾਸ਼ ਝਾਅ : ਪ੍ਰਿਯੰਕਾ ਚੋਪੜਾ
NEXT STORY