ਚੇਨਈ (ਏਜੰਸੀ) - ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਅਤੇ 'ਬਾਹੁਬਲੀ' ਫੇਮ ਭਲਾਲਦੇਵ ਯਾਨੀ ਰਾਣਾ ਡੱਗੂਬਾਤੀ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ, ਉਨ੍ਹਾਂ ਦੀ ਪਤਨੀ ਮਿਹੀਕਾ ਡੱਗੂਬਾਤੀ ਨੇ ਉਨ੍ਹਾਂ ਲਈ ਇੱਕ ਪਿਆਰ ਭਰਿਆ ਸੰਦੇਸ਼ ਲਿਖਿਆ ਹੈ। ਮਿਹੀਕਾ ਡੱਗੂਬਾਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੇ 'ਪਿਆਰ' ਲਈ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਉਨ੍ਹਾਂ ਨੇ 'ਬਾਹੂਬਲੀ' ਅਦਾਕਾਰ ਦੀ ਇੱਕ ਅਣਦੇਖੀ ਤਸਵੀਰ ਵੀ ਸਾਂਝੀ ਕੀਤੀ। ਤਸਵੀਰ ਵਿੱਚ ਰਾਣਾ ਇੱਕ ਰੈਸਟੋਰੈਂਟ ਵਿੱਚ ਬੈਠੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਰੋਹਬਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਮਿਹੀਕਾ ਨੇ ਆਪਣੇ ਪਤੀ ਲਈ ਲਿਖਿਆ, "Happy happy birthday my love! @ranadaggubati"।
ਜ਼ਿਕਰਯੋਗ ਹੈ ਕਿ ਰਾਣਾ ਨੇ ਮਈ 2020 ਵਿੱਚ ਇੱਕ ਤਸਵੀਰ ਸਾਂਝੀ ਕਰਕੇ ਮਿਹੀਕਾ ਨਾਲ ਆਪਣੇ ਰਿਸ਼ਤੇ ਨੂੰ ਅਧਿਕਾਰਤ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਰੋਕਾ ਸੈਰੇਮਨੀ ਘਰ ਵਿੱਚ ਹੋਈ ਸੀ। ਇਸ ਜੋੜੇ ਨੇ ਅਗਸਤ 2020 ਵਿੱਚ ਕੋਵਿਡ-19 ਮਹਾਂਮਾਰੀ ਦੇ ਵਿਚਕਾਰ ਹੈਦਰਾਬਾਦ ਵਿੱਚ ਵਿਆਹ ਕਰਵਾਇਆ ਸੀ, ਜਿਸ ਵਿੱਚ ਸਿਰਫ਼ ਉਨ੍ਹਾਂ ਦੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ ਸੀ।
ਰਣਵੀਰ ਸਿੰਘ ਦੀ ਫਿਲਮ 'ਧੁਰੰਦਰ' ਨੇ ਬਾਕਸ ਆਫਿਸ 'ਤੇ ਰਚਿਆ ਇਤਿਹਾਸ, ਕਮਾਈ 300 ਕਰੋੜ ਤੋਂ ਪਾਰ
NEXT STORY