ਐਂਟਰਟੇਨਮੈਂਟ ਡੈਸਕ - ਨਰਾਤਿਆਂ ਦੇ ਪਹਿਲੇ ਖ਼ਾਸ ਦਿਨ ਦੇ ਮੌਕੇ ‘ਰਾਮਾਇਣਮ’ ਦੇ ਮੇਕਰਸ ਨੇ ਫ਼ਿਲਮ ਤੋਂ ਭਗਵਾਨ ਰਾਮ ਦੇ ਰੂਪ ’ਚ ਰਣਬੀਰ ਕਪੂਰ, ਸੀਤਾ ਦੇ ਰੂਪ ’ਚ ਸਈ ਪੱਲਵੀ, ਲਕਸ਼ਮਣ ਦੇ ਰੂਪ ’ਚ ਰਵੀ ਦੂਬੇ ਅਤੇ ਰਾਵਣ ਦੇ ਸ਼ਾਨਦਰ ਰੂਪ ’ਚ ਰੌਕਿੰਗ ਸਟਾਰ ਯਸ਼ ਦਾ ਨਵਾਂ ਅਸੈਂਬਲ ਪੋਸਟਰ ਜਾਰੀ ਕੀਤਾ ਹੈ। ਨਾਲ ਹੀ ਐਲਾਨ ਕੀਤਾ ਹੈ ਕਿ ਦੋ ਪਾਰਟ ਵਾਲੀ ਮਹਾਕਾਵਿ ਦੇ ਪਾਰਟ-1 ਨੂੰ 5 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਪੋਸਟ ਸ਼ੇਅਰ ਕਰਦੇ ਹੋਏ ਮੇਕਰਸ ਨੇ ਸੰਦੇਸ਼ ਲਿਖਿਆ, ‘‘ਨਰਾਤਿਆਂ ਦੇ ਪਵਿੱਤਰ ਮੌਕੇ ’ਤੇ, ਅਸੀਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਜਸ਼ਨ ਮਨਾ ਰਹੇ ਹਾਂ। ਇਹ ਰਾਮ ਦੇ ਯੁੱਗ ਦਾ ਆਰੰਭ ਹੈ। ਦੁਸਹਿਰੇ ਦੇ ਮੌਕੇ ’ਤੇ ਐਡਵਾਂਸ ਬੁਕਿੰਗ ਸ਼ੁਰੂ ਹੋਵੇਗੀ।’’

ਪੋਸਟਰ ਵਿਚ ਰਣਬੀਰ ਕਪੂਰ ਭਗਵਾਨ ਰਾਮ, ਉਨ੍ਹਾਂ ਦੇ ਨਾਲ ਸਈ ਪੱਲਵੀ ਸੀਤਾ ਅਤੇ ਰਵੀ ਦੂਬੇ ਲਕਸ਼ਮਣ ਦੇ ਕਿਰਦਾਰ ’ਚ ਨਜ਼ਰ ਆ ਰਹੇ ਹਨ। ਰੌਕਿੰਗ ਸਟਾਰ ਯਸ਼ ਦਾ ਰਾਵਣ ਅਵਤਾਰ ਉਨ੍ਹਾਂ ਦੇ ਉੱਪਰ ਨਜ਼ਰ ਆ ਰਿਹਾ ਹੈ। ਸ਼ਾਨਦਾਰ ਸੈੱਟ, ਧਿਆਨ ਖਿੱਚਣ ਵਾਲੇ ਕਾਸਟਿਊਮ ਤੇ ਬਾਰੀਕ ਡਿਟੇਲਿੰਗ, ਦੋ ਪਾਰਟਸ ਵਾਲੇ ਇਸ ਮਹਾਕਾਵਿ ਲਈ ਬਣਾਈ ਜਾ ਰਹੀ ਦੁਨੀਆ ਦੀ ਇਕ ਖ਼ੂਬਸੂਰਤ ਝਲਕ ਪੇਸ਼ ਕਰ ਰਹੇ ਹਨ।
ਇਹ ਫ਼ਿਲਮ ਦੋ ਪਾਰਟਸ ’ਚ ਰਿਲੀਜ਼ ਹੋਵੇਗੀ। ਪਾਰਟ-1, ਦੀਵਾਲੀ ਦੇ ਮੌਕੇ ’ਤੇ 5 ਨਵੰਬਰ ਅਤੇ ਪਾਰਟ-2 ਦੀਵਾਲੀ-2027 ’ਚ ਦੁਨੀਆ ਭਰ ’ਚ ਹਿੰਦੀ, ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਨੂੰ ਸੋਨੀ ਪਿਕਚਰਜ਼ ਦੁਨੀਆ ਭਰ ’ਚ ਭਾਰਤ ਨੂੰ ਛੱਡ ਕੇ ਰਿਲੀਜ਼ ਕਰੇਗੀ, ਜਦ ਕਿ ਹਿੰਦੀ ਭਾਸ਼ੀ ਮਾਰਕੀਟ ’ਚ ਧਰਮਾ ਪ੍ਰੋਡਕਸ਼ਨਜ਼ ਇਸ ਦੇ ਡਿਸਟ੍ਰੀਬਿਊਟਰ ਹਨ।
ਅਮਿਤਾਭ ਬੱਚਨ ਨਾਲ ਵਿਆਹ ਤੋਂ ਬਾਅਦ ਜਯਾ ਬੱਚਨ ਨੇ ਕਿਉਂ ਛੱਡੀ ਸੀ ਅਦਾਕਾਰੀ?
NEXT STORY