ਨਵੀਂ ਦਿੱਲੀ (ਬਿਊਰੋ) : ਸਾਲ 2021 ਖ਼ਤਮ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਨਵੇਂ ਸਾਲ ਦੇ ਨਵੇਂ ਸੁਫਨਿਆਂ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਬਾਲੀਵੁੱਡ ਦੀ ਗੱਲ ਕਰੀਏ ਤਾਂ ਇਸ ਨਵੇਂ ਸਾਲ 'ਚ ਜਿੱਥੇ ਕਈ ਅਜਿਹੇ ਸਿਤਾਰੇ ਹਨ, ਜੋ ਆਪਣੇ ਜੀਵਨ ਸਾਥੀ ਨਾਲ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੇ ਹਨ, ਉੱਥੇ ਹੀ ਕੁਝ ਅਜਿਹੇ ਸਿਤਾਰੇ ਵੀ ਹਨ, ਜੋ ਕਰੀਅਰ ਦੇ ਮਾਮਲੇ 'ਚ ਕੁਝ ਵੱਖਰਾ ਕਰਨ ਦਾ ਰਸਤਾ ਦੇਖਣਗੇ। ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਇੰਡਸਟਰੀ 'ਚ ਵੀ ਹੱਥ ਅਜ਼ਮਾਉਣਗੇ।

ਹਾਲਾਂਕਿ ਇਸ ਲਿਸਟ 'ਚ ਕਈ ਨਾਂ ਹਨ ਪਰ ਅਸੀਂ ਉਨ੍ਹਾਂ ਲੋਕਾਂ ਦੀ ਗੱਲ ਕਰਾਂਗੇ, ਜਿਨ੍ਹਾਂ ਨੇ ਬਹੁਤ ਛੋਟੀ ਉਮਰ 'ਚ ਉਹ ਮੁਕਾਮ ਹਾਸਲ ਕੀਤਾ ਹੈ, ਜੋ ਅਕਸਰ ਚੰਗੇ ਕਲਾਕਾਰ ਨਹੀਂ ਕਰ ਪਾਉਂਦੇ।

ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾ ਆਲੀਆ ਭੱਟ ਦੀ ਗੱਲ ਕਰੀਏ। ਜਿਨ੍ਹਾਂ ਦੇ ਪਿਆਰ ਦੇ ਕਿੱਸੇ ਇਸ ਸਮੇਂ ਬਾਲੀਵੁੱਡ ਦੇ ਗਲਿਆਰਿਆਂ 'ਚ ਕਾਫ਼ੀ ਸੁਣਨ ਨੂੰ ਮਿਲ ਰਹੇ ਹਨ।

ਨਿਊਜ਼ ਪੋਰਟਲ ਦੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਹਾਲੀਵੁੱਡ ਪ੍ਰਾਜੈਕਟ ਦੀ ਡਿਟੇਲਸ ਹਾਲੇ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਸ 'ਚ ਕਿਹਾ ਗਿਆ ਹੈ ਕਿ ਆਲੀਆ ਭੱਟ ਨੇ ਜਿੰਨੀਆਂ ਵੀ ਸਕ੍ਰਿਪਟ ਵੇਖੀਆਂ, ਉਨ੍ਹਾਂ 'ਚੋਣ ਇਕ ਨੇ ਉਸ ਦਾ ਧਿਆਨ ਖਿੱਚਿਆ। ਖ਼ਬਰਾਂ ਮੁਤਾਬਕ, ਆਲੀਆ ਭੱਟ ਸਾਲ 2022 ਦੀ ਸ਼ੁਰੂਆਤ 'ਚ ਆਪਣੇ ਪਹਿਲੇ ਹਾਲੀਵੁੱਡ ਪ੍ਰਾਜੈਕਟ ਦੀ ਘੋਸ਼ਣਾ ਕਰ ਸਕਦੀ ਹੈ।



ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
ਸਿੰਬਾ ਨੇ ਉਮਰ ਰਿਆਜ਼ ’ਤੇ ਅੱਤਵਾਦੀ ਕਹਿ ਕੇ ਕੀਤੀ ਟਿੱਪਣੀ, ਸਾਹਮਣੇ ਆਇਆ ਪਿਤਾ ਦਾ ਬਿਆਨ
NEXT STORY