ਐਂਟਰਟੇਨਮੈਂਟ ਡੈਸਕ : ਰਣਬੀਰ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਐਨੀਮਲ' ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਕਮਾਈ ਦੇ ਮਾਮਲੇ 'ਚ ਇਹ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫ਼ਿਲਮ ਪਿਓ-ਪੁੱਤ ਦੇ ਵਿਗੜ ਚੁੱਕੇ ਰਿਸ਼ਤੇ 'ਤੇ ਆਧਾਰਿਤ ਹੈ। ਰਣਬੀਰ ਨੇ ਇਕ ਅਜਿਹੇ ਬੇਟੇ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਪਿਤਾ ਦਾ ਪਿਆਰ ਹਾਸਲ ਕਰਨਾ ਚਾਹੁੰਦਾ ਹੈ ਤੇ ਉਨ੍ਹਾਂ ਦੀ ਖੁਸ਼ੀ ਅਤੇ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹੁਣ ਇਸ ਫ਼ਿਲਮ ਦਾ ਅਸਰ ਅਸਲ ਜ਼ਿੰਦਗੀ 'ਤੇ ਵੀ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਪਿਤਾ-ਪੁੱਤ ਡੇਢ ਸਾਲ ਤੋਂ ਨਾਰਾਜ਼ ਸਨ ਪਰ ਰਣਬੀਰ ਕਪੂਰ ਦੀ ਐਨੀਮਲ ਨਾਲ ਦੋਵੇਂ ਪਿਓ-ਪੁੱਤ ਫਿਰ ਤੋਂ ਮਿਲ ਗਏ। ਇਸ ਫ਼ਿਲਮ ਨੇ ਦੋਵਾਂ 'ਤੇ ਅਜਿਹਾ ਪ੍ਰਭਾਵ ਪਾਇਆ ਕਿ ਉਨ੍ਹਾਂ ਦੀ ਪੁਰਾਣੀ ਨਾਰਾਜ਼ਗੀ ਦੂਰ ਹੋ ਗਈ।
ਇਹ ਵੀ ਪੜ੍ਹੋ : ਤਵਾ ਮਾਰ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਬੋਰੀ ’ਚ ਬੰਨ੍ਹ ਗੰਦੇ ਨਾਲੇ ਕੋਲ ਸੁੱਟ ਹੋਇਆ ਫਰਾਰ, ਇੰਝ ਖੁੱਲ੍ਹਿਆ ਭੇਤ
ਸਾਹਮਣੇ ਆਈ ਵੀਡੀਓ 'ਚ ਬੇਟਾ ਆਪਣੇ ਪਿਤਾ ਦੇ ਪੈਰ ਛੂਹਦਾ ਨਜ਼ਰ ਆ ਰਿਹਾ ਹੈ। ਫਿਰ ਉਸ ਦੇ ਪਿਤਾ ਨੇ ਉਸ ਨੂੰ ਗਲ਼ੇ ਲਗਾਉਂਦੇ ਹਨ। ਦੋਵਾਂ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਆਉਂਦੇ ਹਨ। ਦੋਵੇਂ ਭਾਵੁਕ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਗਿਆ, "ਇਹ ਹੈ ਸੰਦੀਪ ਰੈੱਡੀ ਵਾਂਗਾ ਦੀ ਫ਼ਿਲਮ ਦਾ ਅਸਰ।" ਦੱਸ ਦੇਈਏ ਕਿ ਸੰਦੀਪ ਇਸ ਫ਼ਿਲਮ ਦੇ ਨਿਰਦੇਸ਼ਕ ਹਨ, ਜੋ ਇਸ ਤੋਂ ਪਹਿਲਾਂ ਕਬੀਰ ਸਿੰਘ ਅਤੇ ਅਰਜੁਨ ਰੈੱਡੀ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਹਨ।
ਜੇਕਰ ਗੱਲ ਕਰੀਏ ਐਨੀਮਲ ਦੀ ਤਾਂ ਇਸ ਫ਼ਿਲਮ 'ਚ ਜਿੱਥੇ ਰਣਬੀਰ ਨੇ ਬੇਟੇ ਦੀ ਭੂਮਿਕਾ ਨਿਭਾਈ ਹੈ, ਉਥੇ ਹੀ ਅਨਿਲ ਕਪੂਰ ਨੇ ਉਨ੍ਹਾਂ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਫ਼ਿਲਮ 'ਚ ਰਸ਼ਮਿਕਾ ਮੰਦਾਨਾ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਹਨ। ਪ੍ਰਸ਼ੰਸਕ ਸਾਰੇ ਸਿਤਾਰਿਆਂ ਨੂੰ ਪਸੰਦ ਕਰ ਰਹੇ ਹਨ। ਰਣਬੀਰ ਅਤੇ ਬੌਬੀ ਦਿਓਲ ਦੀ ਅਦਾਕਾਰੀ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ। ਫ਼ਿਲਮ ਬਾਕਸ ਆਫਿਸ 'ਤੇ ਕਾਫੀ ਚੰਗੀ ਕਮਾਈ ਕਰ ਰਹੀ ਹੈ। ਖ਼ਬਰਾਂ ਮੁਤਾਬਕ ਰਿਲੀਜ਼ ਦੇ ਸਿਰਫ 9 ਦਿਨਾਂ 'ਚ ਇਸ ਫ਼ਿਲਮ ਨੇ ਦੁਨੀਆ ਭਰ 'ਚੋਂ ਕਰੀਬ 660 ਕਰੋੜ ਰੁਪਏ ਕਮਾ ਲਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਕਤੀ ਮੋਹਨ ਨੇ ‘ਐਨੀਮਲ’ ਫੇਮ ਅਦਾਕਾਰ ਨਾਲ ਕਰਵਾਇਆ ਵਿਆਹ, ਪਿਤਾ ਨੂੰ ਦੇਖ ਹੋਈ ਭਾਵੁਕ
NEXT STORY