ਮੁੰਬਈ (ਬਿਊਰੋ) : ਬਾਲੀਵੁੱਡ ਦੇ ਖ਼ੂਬਸੂਰਤ ਜੋੜੇ ਆਲੀਆ ਭੱਟ ਤੇ ਰਣਬੀਰ ਕਪੂਰ ਨੇ ਕੁਝ ਦਿਨ ਪਹਿਲਾਂ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਹੈ। ਦੱਸ ਦਈਏ ਕਿ ਰਣਬੀਰ ਆਪਣੀ ਆਉਣ ਵਾਲੀ ਫ਼ਿਲਮ 'ਐਨੀਮਲ' ਦੀ ਸ਼ੂਟਿੰਗ ਲੰਡਨ 'ਚ ਕਰ ਰਹੇ ਸਨ ਪਰ ਉਸ ਨੇ ਇਸ ਖ਼ਾਸ ਦਿਨ ਨੂੰ ਹੋਰ ਖ਼ਾਸ ਬਣਾਉਣ ਲਈ ਆਲੀਆ ਭੱਟ ਲਈ ਸਮਾਂ ਕੱਢ ਕੇ ਮੁੰਬਈ ਪਰਤੇ।
![PunjabKesari](https://static.jagbani.com/multimedia/11_06_040158583alia7-ll.jpg)
ਇਸ ਦੌਰਾਨ ਰਣਬੀਰ ਦੀ ਏਅਰਪੋਰਟ ਦੀ ਇਕ ਵੀਡੀਓ ਕਾਫ਼ੀ ਚਰਚਾ 'ਚ ਹੈ, ਜਿਸ 'ਚ ਉਹ ਇਕ ਮਹਿੰਗੇ ਬ੍ਰਾਂਡ ਦਾ ਬੈਗ ਲੈ ਕੇ ਆਉਂਦੇ ਹੋਏ ਨਜ਼ਰ ਆ ਰਿਹਾ ਹੈ। ਰਣਬੀਰ ਕਪੂਰ ਦੇ ਹੱਥ 'ਚ ਇੰਨਾ ਮਹਿੰਗਾ ਬੈਗ ਦੇਖ ਕੇ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ।
![PunjabKesari](https://static.jagbani.com/multimedia/11_06_035002265alia3-ll.jpg)
ਦਰਅਸਲ ਜਿਹੜਾ ਬੈਗ ਰਣਬੀਰ ਦੇ ਹੱਥ 'ਚ ਨਜ਼ਰ ਆਇਆ, ਉਹ 'ਫ੍ਰੈਂਚ ਬ੍ਰਾਂਡ ਸ਼ਨੇਲ' ਦਾ ਹੈ। ਵੀਡੀਓ ਵੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਕਿ ਰਣਬੀਰ ਦੇ ਹੱਥ 'ਚ ਇਹ ਮਹਿੰਗਾ ਬੈਗ ਉਸ ਦੀ ਪਤਨੀ ਲਈ ਹੈ, ਜੋ ਉਹ ਆਪਣੀ ਪਹਿਲੀ ਵਿਆਹ ਦੀ ਵਰ੍ਹੇਗੰਢ 'ਤੇ ਲਿਆਇਆ ਹੈ।
![PunjabKesari](https://static.jagbani.com/multimedia/11_06_038127227alia6-ll.jpg)
ਦੱਸ ਦਈਏ ਕਿ ਰਣਬੀਰ ਤੇ ਆਲੀਆ ਨਾਲੋਂ ਉਸ ਦੀ ਵਰ੍ਹੇਗੰਢ ਨਾਲੋਂ ਬੈਗ ਸੁਰਖੀਆਂ 'ਚ ਹੈ। ਕਥਿਤ ਤੌਰ 'ਤੇ ਸ਼ਨੇਲ ਦੇ ਇਸ ਸਲਿੰਗ ਬੈਗ ਦੀ ਕੀਮਤ ਲਗਭਗ 10 ਲੱਖ ਰੁਪਏ ਹੈ, ਯਾਨੀ ਇਸ ਕੀਮਤ 'ਚ SUV ਕਾਰ ਆਰਾਮ ਨਾਲ ਆ ਸਕਦੀ ਹੈ। ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਆਪਣੇ ਨਵੇਂ ਘਰ ਦੀ ਉਸਾਰੀ ਵਾਲੀ ਥਾਂ ਦਾ ਦੌਰਾ ਵੀ ਕੀਤਾ, ਜਿੱਥੇ ਅਦਾਕਾਰਾ ਆਪਣੇ ਹੱਥ 'ਚ ਉਸੇ ਗੁਲਾਬੀ ਰੰਗ ਦਾ ਸ਼ਨੇਲ ਬੈਗ ਲੈ ਕੇ ਨਜ਼ਰ ਆਈ।
![PunjabKesari](https://static.jagbani.com/multimedia/11_06_036877344alia5-ll.jpg)
ਦੱਸਣਯੋਗ ਹੈ ਕਿ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ 14 ਅਪ੍ਰੈਲ ਨੂੰ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਖ਼ਾਸ ਮੌਕੇ ਆਲੀਆ ਨੇ ਸੋਸ਼ਲ ਮੀਡੀਆ 'ਤੇ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚੋਂ ਇਕ ਤਸਵੀਰ ਦੋਵਾਂ ਦੀ ਹਲਦੀ ਸੈਰੇਮਨੀ ਦੀ ਹੈ, ਜਦੋਂਕਿ ਦੂਜੀ ਤਸਵੀਰ ਅਦਾਕਾਰਾ ਨੇ ਕੀਨੀਆ ਦੇ ਮਾਸਾਈ ਮਾਰਾ ਦੀ ਪੋਸਟ ਕੀਤੀ ਸੀ, ਜਿਸ 'ਚ ਰਣਬੀਰ ਆਲੀਆ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਸਨ।
![PunjabKesari](https://static.jagbani.com/multimedia/11_06_036096155alia4-ll.jpg)
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਅਮਰਿੰਦਰ ਗਿੱਲ ਦੀ ਆਵਾਜ਼ ’ਚ ‘ਅੱਖੀਆਂ ਨਿਮਾਣੀਆਂ’ ਗੀਤ
NEXT STORY