ਮੁੰਬਈ (ਬਿਊਰੋ)– ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ‘ਇੰਸਪੈਕਟਰ ਅਵਿਨਾਸ਼’ ਦੀ ਕਾਸਟ ਤੇ ਕਰਿਊ ਨੇ ਸ਼ੂਟਿੰਗ ਦੇ 100 ਦਿਨ ਪੂਰੇ ਹੋਣ ਦਾ ਜਸ਼ਨ ਕਿਵੇਂ ਮਨਾਇਆ? ਰਣਦੀਪ ਹੁੱਡਾ, ਜੋ ਹਮੇਸ਼ਾ ਸੈੱਟ ’ਤੇ ਸਭ ਤੋਂ ਮਜ਼ੇਦਾਰ ਵਿਅਕਤੀ ਹੋਣ ਲਈ ਪ੍ਰਸਿੱਧ ਹਨ, ਆਪਣੀ ਕਾਸਟ ਤੇ ਕਰਿਊ ਨੂੰ ਮੁੰਬਈ ਦੀਆਂ ਸੜਕਾਂ ’ਤੇ ਵਿਸ਼ਵ ਯੁੱਧ 2 ਦੇ ਦੌਰ ਵਾਲੀ ਆਪਣੀ ਫਿਰ ਤੋਂ ਤਿਆਰ ਕੀਤੀ ਗਈ ਵਿੰਟੇਜ ਜੀਪ ’ਚ ਇਕ ਖ਼ੁਸ਼ੀ ਦੀ ਸਵਾਰੀ ’ਤੇ ਲੈ ਗਏ।
ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ
ਸਾਡੇ ਸੂਤਰਾਂ ਮੁਤਾਬਕ ਵੈੱਬ ਸੀਰੀਜ਼ ‘ਇੰਸਪੈਕਟਰ ਅਵਿਨਾਸ਼’ ਦੀ ਕਹਾਣੀ ਰਣਦੀਪ ਹੁੱਡਾ ਵਲੋਂ ਨਿਭਾਏ ਗਏ ਉੱਤਰ ਪ੍ਰਦੇਸ਼ ਦੇ ਸੁਪਰਕਾਪ ਅਵਿਨਾਸ਼ ਮਿਸ਼ਰਾ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਸੂਬੇ ਦੇ ਅਪਰਾਧਾਂ ਦੇ ਆਲੇ-ਦੁਆਲੇ ਘੁੰਮਦੀ ਹੈ ਤੇ ਦਰਸ਼ਕਾਂ ਨੂੰ ਸੁਪਰਕਾਪ ਦੇ ਸੰਘਰਸ਼ਾਂ ਨੂੰ ਦਿਖਾਉਂਦੀ ਹੈ।
#JungleeHoda, ਜਿਵੇਂ ਕਿ ਪ੍ਰਸ਼ੰਸਕ ਤੇ ਵਣ ਜੀਵ ਪ੍ਰੇਮੀ ਉਨ੍ਹਾਂ ਨੂੰ ਪਿਆਰ ਨਾਲ ਬੁਲਾਉਂਦੇ ਹਨ, ਇਕ ਜੀਪ ਤੇ ਆਟੋਮੋਬਾਇਲ ਪ੍ਰੇਮੀ ਹਨ। ਇਸ ਲਈ ਉਨ੍ਹਾਂ ਨੇ ਆਪਣੇ ਨਿਰਦੇਸ਼ਕ ਨੀਰਜ ਪਾਠਕ, ਸਹਿ ਕਲਾਕਾਰਂ ਰਜਨੀਸ਼ ਦੁੱਗਲ, ਸ਼ਾਲੀਨ ਭਨੋਟ, ਪ੍ਰਵੀਨ ਸਿਸੋਦੀਆ, ਹਰਜਿੰਦਰ ਸਿੰਘ ਤੋਂ ਲੈ ਕੇ ਆਪਣੇ ਤਕਨੀਕੀ ਟੀਮ ਤੇ ਸਹਾਇਕਾਂ ਤਕ ਨੂੰ ਫ਼ਿਲਮ ਸਿਟੀ ’ਚ ਇਕ ਖ਼ੁਸ਼ੀ ਦੀ ਸਵਾਰੀ ’ਤੇ ਲੈ ਗਏ ਤੇ ਜਸ਼ਨ ਮਨਾਇਆ।
ਰਣਦੀਪ ਨੇ ਕਿਸੇ ਵੀ ਪ੍ਰਾਜੈਕਟ ਲਈ ਇਹ ਸਭ ਤੋਂ ਲੰਮਾ ਸ਼ੂਟ ਕੀਤਾ ਹੈ। ‘ਇੰਸਪੈਕਟਰ ਅਵਿਨਾਸ਼’ ਰਣਦੀਪ ਹੁੱਡਾ ਦੀ ਚਿਰਾਂ ਤੋਂ ਉਡੀਕੇ ਜਾਣ ਵਾਲੇ ਪ੍ਰਾਜੈਕਟਾਂ ’ਚੋਂ ਇਕ ਹੈ। ਰਣਦੀਪ ਸ਼ੂਟਿੰਗ ਮੌਕੇ ਜ਼ਖ਼ਮੀ ਹੋ ਗਏ ਸਨ। ਰਣਦੀਪ ਦਾ ਉਹੀ ਗੋਡਾ ਮੁੜ ਜ਼ਖ਼ਮੀ ਹੋ ਗਿਆ ਸੀ, ਜੋ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ‘ਰਾਧੇ’ ਦੀ ਸ਼ੂਟਿੰਗ ਮੌਕੇ ਜ਼ਖ਼ਮੀ ਕਰ ਲਿਆ ਸੀ। ਇਸ ਲਈ ਉਨ੍ਹਾਂ ਨੇ ਸਰਜਰੀ ਵੀ ਕਰਵਾਈ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਧੀ ਅਨਾਇਰਾ ਨਾਲ ਕਪਿਲ ਸ਼ਰਮਾ ਨੇ ਸਾਂਝੀਆਂ ਕੀਤੀਆਂ ਬੇਹੱਦ ਪਿਆਰੀਆਂ ਤਸਵੀਰਾਂ
NEXT STORY