ਮੁੰਬਈ (ਬਿਊਰੋ) - ਐਮੇ ਐਂਟਰਟੇਨਮੈਂਟ ਅਤੇ ਜੀ ਸਟੂਡੀਓਜ਼ ਨੇ ਆਪਣੀ ਅਗਲੀ ਫ਼ਿਲਮ 'ਮਿਸੇਜ ਚੈਟਰਜੀ ਵਰਸੇਸ ਨਾਰਵੇ' ਦੀ ਸ਼ੂਟਿੰਗ ਪੂਰੀ ਹੋਣ ਦੀ ਘੋਸ਼ਣਾ ਕੀਤੀ ਹੈ। ਰਾਨੀ ਮੁਖਰਜੀ ਅਭਿਨੈ ਇਹ ਫ਼ਿਲਮ ਇਕ ਸੱਚੀ ਘਟਨਾ 'ਤੇ ਆਧਾਰਿਤ ਹੈ, ਜਿਸ ਨੇ ਬੱਚਿਆਂ ਅਤੇ ਇਨਸਾਨਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਹਿਲਾ ਕੇ ਰੱਖ ਦਿੱਤਾ ਹੈ। ਸ਼ੂਟਿੰਗ ਦੇ ਅੰਤਿਮ ਦਿਨ ਪੂਰੀ ਕਾਸਟ ਅਤੇ ਕਰੂ ਨਾਲ ਫ਼ਿਲਮ ਪੂਰੀ ਹੋਣ ਦਾ ਜਸ਼ਨ ਮਨਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ : ਨਵਾਬ ਮਲਿਕ ਨੇ ਸ਼ਾਹਰੁਖ ਦੇ ਪੁੱਤਰ ਦੇ ਮਾਮਲੇ ਨੂੰ ਦੱਸਿਆ ਫਰਜ਼ੀ, ਕਿਹਾ 'ਮੁੰਬਈ 'ਚ ਅੱਤਵਾਦ ਫੈਲਾ ਰਹੇ BJP ਤੇ NCB'
'ਮਿਸੇਜ ਚੈਟਰਜੀ ਵਰਸੇਸ ਨਾਰਵੇ' ਇਕ ਮਾਂ ਦੀ ਪ੍ਰੇਰਣਾਦਾਇਕ ਕਹਾਣੀ ਹੈ। ਰਾਨੀ ਮੁਖਰਜੀ ਨੇ ਕਿਹਾ ਕਿ ਇਸ ਨੂੰ ਸ਼ੂਟ ਕਰਦੇ ਹੋਏ ਭਾਵਨਾਵਾਂ ਦੇ ਇਕ ਰੋਲਰਕੋਸਟਰ 'ਚੋਂ ਲੰਘੀ ਹਾਂ। ਮੈਂ ਪ੍ਰਡਿਊਸਰ ਮੋਨਿਸ਼ਾ ਆਡਵਾਨੀ, ਮਧੂ ਭੋਜਵਾਨੀ, ਨਿਖਿਲ ਆਡਵਾਨੀ, ਜੀ ਸਟੂਡੀਓਜ਼ ਅਤੇ ਨਿਰਦੇਸ਼ਕ ਆਸ਼ਿਮਾ ਛਿੱਬਰ ਨਾਲ ਸ਼ੂਟਿੰਗ ਕਰਦੇ ਹੋਏ ਬਹੁਤ ਚੰਗਾ ਸਮਾਂ ਗੁਜ਼ਾਰਿਆ। ਫ਼ਿਲਮ ਰਿਲੀਜ਼ ਤਾਰੀਖ ਦੀ ਘੋਸ਼ਣਾ ਕੀਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : 17 ਦਿਨਾਂ ਬਾਅਦ ਸਿਰਫ 15 ਮਿੰਟਾਂ ਲਈ ਪੁੱਤਰ ਆਰੀਅਨ ਖ਼ਾਨ ਨੂੰ ਮਿਲੇ ਸ਼ਾਹਰੁਖ ਖ਼ਾਨ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਗੁਰੂ ਰੰਧਾਵਾ ਨਾਲ ਬਰਫੀਲੀ ਵਾਦੀਆਂ 'ਚ ਰੋਮਾਂਟਿਕ ਹੋਈ ਮ੍ਰਿਣਾਲ ਠਾਕੁਰ, ਵੇਖੋ ਵੀਡੀਓ
NEXT STORY