ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਵੀਡੀਓ ਸਾਂਝਾ ਕੀਤੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਰਣਜੀਤ ਬਾਵਾ ਨੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਹੈ। ਰਣਜੀਤ ਬਾਵਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ 'ਤੇ ਹਰ ਕੋਈ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਕੌਰ ਗਿੱਲ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ
ਦੱਸ ਦਈਏ ਕਿ ਰਣਜੀਤ ਬਾਵਾ ਆਪਣੇ ਨਵੇਂ ਗੀਤ 'ਫਿਕਰ ਕਰੀਂ ਨਾ ਅੰਮੀਏ' (Fikar kari Na Ammiye) ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਉਨ੍ਹਾਂ ਨੇ ਦੁਨੀਆ ਭਰ ਦੀਆਂ ਮਾਵਾਂ ਨੂੰ ਸਮਰਪਿਤ ਕੀਤਾ ਹੈ। 'ਫਿਕਰ ਕਰੀਂ ਨਾ ਅੰਮੀਏ' ਗੀਤ ਨੂੰ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼ ਨਾਲ ਗਾਇਆ ਹੈ। ਗਾਣੇ ਦੇ ਵੀਡੀਓ 'ਚ ਰਣਜੀਤ ਬਾਵਾ ਨੇ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕੀਤਾ ਹੈ। ਉਹ ਇਸ ਗੀਤ ਰਾਹੀਂ ਨੌਜਵਾਨਾਂ ਨੂੰ ਸੁਨੇਹਾ ਦੇ ਰਹੇ ਹਨ ਕਿ ਜ਼ਿੰਦਗੀ 'ਚ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਹੌਸਲੇ ਨਾਲ ਅੱਗੇ ਵੱਧਣਾ ਚਾਹੀਦਾ ਹੈ। ਮਿਹਨਤ ਨਾਲ ਇੱਕ ਦਿਨ ਕਾਮਯਾਬੀ ਜ਼ਰੂਰ ਮਿਲਦੀ ਹੈ। ਰਣਜੀਤ ਬਾਵਾ ਦੇ ਗੀਤ 'ਫਿਕਰ ਕਰੀਂ ਨਾ ਅੰਮੀਏ' ਦੇ ਬੋਲ ਬੱਬੂ ਨੇ ਲਿਖੇ ਹਨ ਅਤੇ ਦੇਸੀ ਕਰਿਊ ਵਾਲਿਆਂ ਨੇ ਮਿਊਜ਼ਿਕ ਦਿੱਤਾ ਹੈ। ਗੀਤ ਦਾ ਸ਼ਾਨਦਾਰ ਵੀਡੀਓ ਤੇਜੀ ਸੰਧੂ ਨੇ ਤਿਆਰ ਕੀਤਾ ਹੈ। ਰਣਜੀਤ ਬਾਵਾ ਦੇ ਯੂਟਿਊਬ ਚੈਨਲ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੇ. ਆਰ. ਕੇ. ਨੇ ਮੁੜ ਲਿਆ ਮੀਕਾ ਸਿੰਘ ਨਾਲ ਪੰਗਾ, ਗਾਇਕ ਨੇ ਗੀਤ ਬਣਾ ਕੇ ਦਿੱਤਾ ਮੂੰਹ ਤੋੜ ਜਵਾਬ
ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਜਿਵੇਂ 'ਯਾਰੀ ਚੰਡੀਗੜ੍ਹ ਵਾਲੀਏ', 'ਮੇਰੀ ਸਰਦਾਰਨੀ', 'ਟਰੱਕਾਂ ਵਾਲੇ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕਿਆ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖ਼ੇਤਰ 'ਚ ਕਾਫ਼ੀ ਸਰਗਰਮ ਹਨ।
ਨੋਟ- ਰਣਜੀਤ ਬਾਵਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦੱਸੋ।
ਗੌਹਰ ਖ਼ਾਨ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਬੇਹੱਦ ਖ਼ੂਬਸੂਰਤ ਵੀਡੀਓ
NEXT STORY