ਮੁੰਬਈ (ਬਿਊਰੋ)– ਬੀਤੀ ਰਾਤ ਮੁੰਬਈ ’ਚ ਕਰਨ ਜੌਹਰ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੀ ਸਕ੍ਰੀਨਿੰਗ ਰੱਖੀ ਗਈ। ਇਸ ਸਕ੍ਰੀਨਿੰਗ ’ਚ ਫ਼ਿਲਮ ਦੀ ਸਟਾਰ ਕਾਸਟ ਸਮੇਤ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ।
ਫ਼ਿਲਮ ਦੇ ਮੁੱਖ ਅਦਾਕਾਰ ਰਣਵੀਰ ਸਿੰਘ ਇਥੇ ਇਕੱਲੇ ਹੀ ਪਹੁੰਚੇ, ਜਦਕਿ ਮੁੱਖ ਅਦਾਕਾਰਾ ਆਲੀਆ ਭੱਟ ਪਤੀ ਰਣਬੀਰ ਕਪੂਰ ਨਾਲ ਨਜ਼ਰ ਆਈ। ਦੋਵਾਂ ਨੂੰ ਬਲੈਕ ਆਊਟਫਿਟਸ ’ਚ ਟਵਿਨ ਕਰਦੇ ਦੇਖਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਗਾਇਕੀ ਤੋਂ ਪਹਿਲਾਂ ਇਹ ਕੰਮ ਕਰਦੇ ਸਨ ਸੁਰਿੰਦਰ ਛਿੰਦਾ, ਇਕੋ ਝਟਕੇ 'ਚ ਬਦਲੀ ਸੀ ਪੂਰੀ ਜ਼ਿੰਦਗੀ
ਇਸ ਮੌਕੇ ਰਣਵੀਰ ਸਿੰਘ ਆਪਣੇ ਮਸ਼ਹੂਰ ਅੰਦਾਜ਼ ’ਚ ਨਜ਼ਰ ਆਏ। ਉਹ ਸਕ੍ਰੀਨਿੰਗ ’ਤੇ ਪਹੁੰਚੇ ਹਰੇਕ ਪਾਪਰਾਜ਼ੀ ਨੂੰ ਨਿੱਜੀ ਤੌਰ ’ਤੇ ਮਿਲੇ ਤੇ ਉਨ੍ਹਾਂ ਨੂੰ ਗਲੇ ਲਗਾਇਆ।
ਰਣਵੀਰ ਤੇ ਪਾਪਾਰਾਜ਼ੀ ਦਾ ਇਹ ਬਾਂਡ ਇੰਡਸਟਰੀ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਪਾਰਾਜ਼ੀ ਉਸ ਨੂੰ ਬਾਬਾ ਕਹਿ ਕੇ ਬੁਲਾਉਂਦੇ ਹਨ। ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨੇ ਵੀ ਸਕ੍ਰੀਨਿੰਗ ’ਤੇ ਰਣਵੀਰ ਨੂੰ ਇਕ ਲਾਕੇਟ ਗਿਫ਼ਟ ਕੀਤਾ ਸੀ।
ਅਮਿਤਾਭ ਬੱਚਨ ਦੀ ਪਤਨੀ ਜਯਾ ਬੱਚਨ ਪੁੱਤਰ ਅਭਿਸ਼ੇਕ ਬੱਚਨ ਤੇ ਧੀ ਸ਼ਵੇਤਾ ਬੱਚਨ ਨਾਲ ਇਥੇ ਪਹੁੰਚੀ। ਉਹ ਇਕ ਵਾਰ ਮੁੜ ਪਾਪਰਾਜ਼ੀ ਨਾਲ ਗੁੱਸੇ ’ਚ ਨਜ਼ਰ ਆਈ।
ਜਦੋਂ ਪਾਪਾਰਾਜ਼ੀ ਨੇ ਜਯਾ ਬੱਚਨ ਨੂੰ ਬੁਲਾਇਆ ਤਾਂ ਉਸ ਨੇ ਚਿੜਚਿੜੇ ਹੋ ਕੇ ਕਿਹਾ, ‘‘ਮੈਂ ਬੋਲ਼ੀ ਨਹੀਂ ਹਾਂ। ਰੌਲਾ ਨਾ ਪਾਓ, ਚੁੱਪਚਾਪ ਗੱਲ ਕਰੋ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਨਮੋਲ ਗਗਨ ਮਾਨ ਨੇ ਸੁਰਿੰਦਰ ਛਿੰਦਾ ਦੇ ਦਿਹਾਂਤ ’ਤੇ ਕੀਤਾ ਦੁੱਖ ਦਾ ਪ੍ਰਗਟਾਵਾ
NEXT STORY