ਮੁੰਬਈ (ਬਿਊਰੋ) - ਰਣਵੀਰ ਸਿੰਘ, ਕ੍ਰਿਤੀ ਸੈਨਨ ਅਤੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਐਤਵਾਰ ਨੂੰ ਵਾਰਾਣਸੀ ਪਹੁੰਚੇ, ਜਿੱਥੇ ਉਨ੍ਹਾਂ ਨੇ ਇਕੱਠੇ ਕਾਸ਼ੀ ਵਿਸ਼ਵਨਾਥ ਮੰਦਰ 'ਚ ਪੂਜਾ ਕੀਤੀ। ਸੋਸ਼ਲ ਮੀਡੀਆ 'ਤੇ ਰਣਵੀਰ ਅਤੇ ਕ੍ਰਿਤੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਸਿਤਾਰੇ ਮਹਾਦੇਵ ਦੀ ਭਗਤੀ 'ਚ ਮਗਨ ਨਜ਼ਰ ਆ ਰਹੇ ਹਨ।

ਰਣਵੀਰ ਅਤੇ ਕ੍ਰਿਤੀ ਨੂੰ ਇਕੱਠੇ ਦੇਖ ਕੇ ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਉਹ ਕਿਸੇ ਆਉਣ ਵਾਲੀ ਫ਼ਿਲਮ 'ਚ ਦੋਵੇਂ ਨਜ਼ਰ ਆਉਣ ਵਾਲੇ ਹਨ ਪਰ ਅਜਿਹਾ ਨਹੀਂ ਹੈ, ਦੋਵੇਂ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ 'ਚ ਇਕੱਠੇ ਰੈਂਪ ਵਾਕ ਕਰਨ ਗਏ ਸਨ।

ਰਣਵੀਰ ਸਿੰਘ ਅਤੇ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਵੀਰ ਸਿੰਘ ਜਲਦ ਹੀ ਰੋਹਿਤ ਸ਼ੈੱਟੀ ਦੀ ਪੁਲਸ ਡਰਾਮਾ 'ਸਿੰਘਮ ਅਗੇਨ' ਅਤੇ 'ਡਾਨ 3' 'ਚ ਨਜ਼ਰ ਆਉਣਗੇ। ਫ਼ਿਲਮ 'ਕਰੀਊ' ਤੋਂ ਬਾਅਦ ਕ੍ਰਿਤੀ ਸੈਨਨ ਜਲਦ ਹੀ ਫ਼ਿਲਮ 'ਦੋ ਪੱਤੀ' 'ਚ ਨਜ਼ਰ ਆਵੇਗੀ।

ਦੱਸ ਦਈਏ ਕਿ ਰਣਵੀਰ ਸਿੰਘ ਅਤੇ ਕ੍ਰਿਤੀ ਸੈਨਨ ਨੂੰ ਰਵਾਇਤੀ ਪਹਿਰਾਵੇ 'ਚ ਦੇਖਿਆ ਗਿਆ ਜਦੋਂ ਉਹ ਵਾਰਾਣਸੀ ਦੇ ਮਸ਼ਹੂਰ ਦਸ਼ਾਸ਼ਵਮੇਧ ਘਾਟ 'ਤੇ ਪੂਜਾ ਕਰਨ ਲਈ ਗਏ ਸਨ।

ਕ੍ਰਿਤੀ ਸੈਨਨ ਨੇ ਪੀਲੇ ਰੰਗ ਦਾ ਕੁੜਤਾ-ਪਜਾਮਾ ਪਾਇਆ ਸੀ, ਜਦੋਂਕਿ ਰਣਵੀਰ ਨੇ ਚਿੱਟਾ ਕੁੜਤਾ ਪਾਇਆ ਸੀ ਅਤੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨ ਸਮੇਂ ਬਾਲੀਵੁੱਡ ਫੈਸ਼ਨ ਡਿਜ਼ਾਈਨਰ ਮਨੀਸ਼ ਗੁਲਾਬੀ ਅਤੇ ਚਿੱਟੇ ਰੰਗ ਦੇ ਰਵਾਇਤੀ ਪਹਿਰਾਵੇ 'ਚ ਨਜ਼ਰ ਆਏ ਸਨ।

'ਡਾਨ 3' ਦੇ ਅਭਿਨੇਤਾ ਰਣਵੀਰ ਸਿੰਘ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਘਾਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਦੇ ਹੋਏ ਅਤੇ ਭੀੜ 'ਚ ਖੜ੍ਹੇ ਲੋਕਾਂ ਨਾਲ ਹੱਥ ਮਿਲਾਉਂਦੇ ਦੇਖਿਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ 14 ਅਪ੍ਰੈਲ, 2024 ਐਤਵਾਰ ਸ਼ਾਮ ਨੂੰ ਨਮੋ ਘਾਟ ਵਿਖੇ ਮਨੀਸ਼ ਮਲਹੋਤਰਾ ਦਾ ਫੈਸ਼ਨ ਸ਼ੋਅ, ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਦੁਆਰਾ ਵਾਰਾਣਸੀ ਦੇ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਦੋ ਰੋਜ਼ਾ ਸਮਾਗਮ ਦਾ ਹਿੱਸਾ ਸੀ। ਰਣਵੀਰ ਅਤੇ ਕ੍ਰਿਤੀ ਭਾਰਤੀ ਸੰਸਕ੍ਰਿਤੀ ਅਤੇ ਕਾਰੀਗਰਾਂ ਦੇ ਬਨਾਰਸੀ ਕੱਪੜਿਆਂ ਦੇ ਸ਼ੋਅਸਟਾਪਰ ਬਣ ਗਏ। ਰਣਵੀਰ ਨੇ ਮੈਟਲਿਕ ਅਤੇ ਗੂੜ੍ਹੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ ਜਦਕਿ ਕ੍ਰਿਤੀ ਨੇ ਬ੍ਰਾਈਡਲ ਰੈੱਡ ਲਹਿੰਗਾ ਪਾਇਆ ਸੀ।

ਪੁੱਤਰ ਸਲਮਾਨ ਦੇ ਘਰ ਹੋਈ ਫਾਇਰਿੰਗ 'ਤੇ ਪਿਤਾ ਸਲੀਮ ਖ਼ਾਨ ਨੇ ਤੋੜੀ ਚੁੱਪੀ, ਆਖੀਆਂ ਇਹ ਗੱਲਾਂ
NEXT STORY