ਦਿੱਲੀ– ਕੋਈ ਪਾਰਟੀ ਹੋਵੇ ਜਾਂ ਆਊਟਿੰਗ, ਬਾਲੀਵੁੱਡ ਅਭਿਨੇਤਾ ਰਣਵੀਰ ਸਿਘ ਦਾ ਅੰਦਾਜ਼ ਵੱਖਰਾ ਹੀ ਹੁੰਦਾ ਹੈ। ਅਭਿਨੇਤਾ ਹਮੇਸ਼ਾ ਆਪਣੇ ਵੱਖਰੇ ਅੰਦਾਜ਼ ਨਾਲ ਸੁਰਖੀਆਂ ’ਚ ਆ ਜਾਂਦੇ ਹਨ। ਹਾਲ ਹੀ ’ਚ ਰਣਵਾਰ ਨੇ ਦਿੱਲੀ ’ਚ ਇਕ ਵਿਆਹ ਅਟੈਂਡ ਕੀਤਾ, ਜਿੱਥੇ ਉਹ ਆਪਣੀ ਨਾਨੀ ਦੇ ਨਾਲ ਖੂਬ ਠੁਮਕੇ ਲਗਾਉਂਦੇ ਨਜ਼ਰ ਆਏ। ਹੁਣ ਅਭਿਨੇਤਾ ਦੀਆਂ ਇਹ ਡਾਂਸ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।

ਸਾਹਮਣੇ ਆਈਆਂ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਰਣਵੀਰ ਸਿੰਘ ਡਾਂਸ ਫਲੋਰ ’ਤੇ ਖੂਬ ਧਮਾਲ ਮਚਾ ਰਹੇ ਹਨ ਅਤੇ ਇਕ ਜਨਾਨੀ ਦੇ ਨਾਲ ਗਾਣੇ ’ਤੇ ਸਟੈੱਪ ਮਿਲਾਉਂਦੇ ਵੀ ਦਿਸ ਰਹੇ ਹਨ। ਇਸ ਦੌਰਾਨ ਉਹ ਰੈੱਡ ਪੈਂਟ-ਕੋਟ ’ਚ ਬੇਹੱਦ ਹੈਂਡਸਮ ਲੱਗ ਰਹੇ ਹਨ।
ਦੂਜੀ ਵੀਡੀਓ ’ਚ ਰਣਵੀਰ ਆਪਣੀ ਨਾਨੀ ਨਾਲ ਵੀ ਖੂਬ ਠੁਮਕੇ ਲਗਾਉਂਦੇ ਨਜ਼ਰ ਆ ਰਹੇ ਹਨ। ਅਜਿਹੀ ਹੀ ਇਕ ਹੋਰ ਵੀਡੀਓ ’ਚ ਡੀ.ਜੇ. ਨਾਈਟ ’ਤੇ ਅਭਿਨੇਤਾ ਦਾ ਜ਼ਬਰਦਸਤ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਫੈਨਜ਼ ਰਣਵੀਰ ਦੀਆਂ ਇਨ੍ਹਾਂ ਡਾਂਸ ਵੀਡੀਓਜ਼ ’ਤੇ ਖੂਬ ਪਿਆਰ ਲੁਟਾ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਦੀ ਅਪਕਮਿੰਗ ਫਿਲ ਕਰਨ ਜੌਹਰ ਦੀ ‘ਰੌਕੀ ਅਤੇ ਰਾਣੀ’ ਹੈ, ਜਿਸ ਵਿਚ ਉਹ ਆਲੀਆ ਭੱਟ ਦੇ ਨਾਲ ਨਜ਼ਰ ਆਉਣਗੇ। ਇਸਤੋਂ ਇਲਾਵਾ ਉਨ੍ਹਾਂ ਕੋਲ ‘ਜਯੇਸ਼ਭਾਈ ਜ਼ੋਰਦਾਰ’ ਫਿਲਮ ਵੀ ਹੈ, ਜੋ 13 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।
CM ਭਗਵੰਤ ਮੰਤਰੀ ਨੂੰ ਵਧਾਈ ਦੇਣ ਪਰਿਵਾਰ ਸਮੇਤ ਪਹੁੰਚੇ ਪੰਜਾਬੀ ਗਾਇਕ ਹਰਭਜਨ ਮਾਨ
NEXT STORY