ਮੁੰਬਈ (ਬਿਊਰੋ)– ਭਾਰਤੀ ਸਿਨੇਮਾ ਇਤਿਹਾਸ ਦੇ ਸਰਵਉੱਤਮ ਕਲਾਕਾਰਾਂ ’ਚੋਂ ਇਕ ਮੰਨੇ ਜਾਂਦੇ ਸੁਪਰਸਟਾਰ ਰਣਵੀਰ ਸਿੰਘ ਮੌਜੂਦਾ ਸਮੇਂ ’ਚ ਯਕੀਨੀ ਤੌਰ ’ਤੇ ਪੱਛਮ ’ਚ ਭਾਰਤ ਦੇ ਸੱਭਿਆਚਾਰਕ ਰਾਜਦੂਤ ਹਨ।
ਦੁਨੀਆ ਭਰ ’ਚ ਵਧਦੀ ਲੋਕਪ੍ਰਿਯਤਾ ਦੇ ਨਾਲ ਹੀ ਇਸ ਯੂਥ ਆਈਕਨ ਨੂੰ ਹੁਣ ਕਤਰ ’ਚ ਹੋਣ ਵਾਲੇ ਫੀਫਾ ਵਰਲਡ ਕੱਪ ਫਾਈਨਲ ’ਚ ਹਿੱਸਾ ਲੈਣ ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਸਭ ਤੋਂ ਵੱਡੇ ਸਪੋਰਟਸ ਈਵੈਂਟ ’ਚ ਸ਼ਾਮਲ ਹੋਣ ਲਈ ਰਣਵੀਰ 18 ਦਸੰਬਰ ਨੂੰ ਕਤਰ ਲਈ ਉਡਾਣ ਭਰਨਗੇ, ਜਿਥੇ 2 ਸਰਵਉੱਤਮ ਦੇਸ਼ ਵੱਕਾਰੀ ਵਰਲਡ ਕੱਪ ’ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਭਿੜਨ ਵਾਸਤੇ ਤਿਆਰ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਮਰੀਕੀ ਰੈਪਰ ਟੇਕਆਫ ਦਾ ਗੋਲੀ ਮਾਰ ਕੇ ਕਤਲ, ਡਾਈਸ ਗੇਮ ਦੌਰਾਨ ਹੋਇਆ ਸੀ ਝਗੜਾ
ਵਿਸ਼ਵ ਪੱਧਰ ’ਤੇ ਰਣਵੀਰ ਇਕ ਸੱਭਿਆਚਾਰਕ ਸ਼ਖ਼ਸੀਅਤ ਬਣ ਗਏ ਹਨ ਤੇ ਭਾਰਤ ਦੇ ਬਹੁਮੁਖੀ ਹੁਨਰ ਵਾਲੇ ਨੌਜਵਾਨਾਂ ਦੀ ਨੁਮਾਇੰਦਗੀ ਕਰਦੇ ਹਨ। ਫੀਫਾ ਵਰਲਡ ਕੱਪ ਫਾਈਨਲ ’ਚ ਮੌਜੂਦ ਰਹਿਣ ਦੇ ਲਿਹਾਜ਼ ਨਾਲ ਉਹ ਆਦਰਸ਼ ਰਾਜਦੂਤ ਹਨ।
ਉਹ ਇਕ ਦਿਨ ਲਈ ਉਥੇ ਰਹਿਣਗੇ ਤੇ ਵੱਖ-ਵੱਖ ਵੈਸ਼ਵਿਕ ਫੁੱਟਬਾਲ ਪ੍ਰਤੀਨਿਧੀਆਂ (ਪ੍ਰਤੀਕ) ਨਾਲ ਕਈ ਵੱਡੀਆਂ ਬੈਠਕਾਂ ਵੀ ਕਰਨਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪ੍ਰਸਿੱਧ ਅਮਰੀਕੀ ਰੈਪਰ ਟੇਕਆਫ ਦਾ ਗੋਲੀ ਮਾਰ ਕੇ ਕਤਲ, ਡਾਈਸ ਗੇਮ ਦੌਰਾਨ ਹੋਇਆ ਸੀ ਝਗੜਾ
NEXT STORY