ਕੋਚੀ (ਏਜੰਸੀ)- ਕੇਰਲ ਦੇ ਪ੍ਰਸਿੱਧ ਰੈਪਰ ਹੀਰਾਂਦਾਸ ਮੁਰਲੀ, ਜਿਨ੍ਹਾਂ ਨੂੰ 'ਵੇਦਾਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਖਿਲਾਫ਼ ਇੱਕ ਕੁੜੀ ਨੇ ਵਿਆਹ ਦਾ ਝੂਠਾ ਵਾਅਦਾ ਕਰਕੇ ਕਈ ਵਾਰ ਬਲਾਤਕਾਰ ਕਰਨ ਦੇ ਦੋਸ਼ ਲਾਏ ਹਨ। ਇਸ ਸੰਬੰਧੀ ਕੇਰਲਾ ਦੇ ਥ੍ਰਿਕਾਕਾਰਾ ਪੁਲਸ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਮੁਰਲੀ 'ਤੇ ਦੋਸ਼ ਲਗਾਇਆ ਗਿਆ ਹੈ ਕਿ ਅਗਸਤ 2021 ਤੋਂ ਮਾਰਚ 2023 ਦਰਮਿਆਨ ਉਸ ਨੇ ਵਿਆਹ ਦਾ ਝੂਠਾ ਦਾਅਵਾ ਕਰਕੇ ਕਈ ਵਾਰ ਜਿਨਸੀ ਸੰਬੰਧ ਬਣਾਏ।
ਇਹ ਵੀ ਪੜ੍ਹੋ: ਕਿਤੇ 'ਸੈਯਾਰਾ' ਦੇ ਚੱਕਰ 'ਚ ਕਟਾ ਨਾ ਬੈਠਿਓ ਚਲਾਨ ! ਜਾਰੀ ਹੋ ਗਏ ਨਿਰਦੇਸ਼

ਪੁਲਸ ਦੇ ਮੁਤਾਬਕ ਡਾਕਟਰ ਕੁੜੀ ਨੇ ਦੱਸਿਆ ਕਿ ਉਹ ਵੇਦਾਨ ਨੂੰ ਇੰਸਟਾਗ੍ਰਾਮ ਰਾਹੀਂ ਮਿਲੀ ਸੀ। ਸ਼ਿਕਾਇਤਕਰਤਾ ਅਨੁਸਾਰ, ਰੈਪਰ ਵੇਦਾਨ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਅਤੇ ਉਸ ਨੂੰ ਕਈ ਥਾਵਾਂ 'ਤੇ ਲਿਜਾ ਕੇ ਬਲਾਤਕਾਰ ਕੀਤਾ। ਡਾਕਟਰ ਨੇ ਦੋਸ਼ ਲਗਾਇਆ ਕਿ 2023 ਦੇ ਅਖੀਰ 'ਚ ਵੇਦਾਨ ਨੇ ਉਸ ਨਾਲ ਸੰਪਰਕ ਤੋੜ ਲਿਆ, ਜਿਸ ਕਾਰਨ ਉਹ ਡਿਪ੍ਰੈਸ਼ਨ 'ਚ ਚਲੀ ਗਈ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰਾ ਗ੍ਰਿਫਤਾਰ, 2 ਲੋਕਾਂ ਦੀ ਮੌਤ ਨਾਲ ਜੁੜਿਆ ਹੈ ਮਾਮਲਾ

ਦੱਸ ਦੇਈਏ ਕਿ ਤ੍ਰਿਸ਼ੂਰ ਦੇ ਰੈਪਰ ਅਤੇ ਗੀਤਕਾਰ ਵੇਦਾਨ 'ਤੇ ਪਹਿਲਾਂ ਵੀ MeToo ਦੇ ਦੋਸ਼ ਲੱਗ ਚੁੱਕੇ ਹਨ। 29 ਅਪ੍ਰੈਲ ਨੂੰ ਵੀ ਵੇਦਾਨ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਪੁਲਸ ਨੇ ਉਨ੍ਹਾਂ ਦੇ ਅਪਾਰਟਮੈਂਟ ਤੋਂ 6 ਗ੍ਰਾਮ ਗਾਂਜਾ ਅਤੇ 9 ਲੱਖ ਰੁਪਏ ਨਕਦੀ ਬਰਾਮਦ ਕੀਤੀ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੀ ਚੇਨ 'ਚ ਤੈਂਦੂਏ ਦੇ ਦੰਦ ਹੋਣ ਦਾ ਇਲਜ਼ਾਮ ਵੀ ਹੈ, ਜਿਸ ਬਾਰੇ ਫਾਰੇਸਟ ਡਿਪਾਰਟਮੈਂਟ ਵੱਲੋਂ ਵੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਸਮੁੰਦਰ 'ਚ ਤੈਰਦੇ ਸਮੇਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰੂ ਦੱਤ ਦੀਆਂ ਫਿਲਮਾਂ ਦਾ ਜਾਦੂ ਫਿਰ ਪਰਤੇਗਾ ਵੱਡੇ ਪਰਦੇ ’ਤੇ
NEXT STORY