ਜਲੰਧਰ (ਬਿਊਰੋ) : ਅੱਜ ਲਗਭਗ ਹਰ ਗੀਤ 'ਚ ਤੁਹਾਨੂੰ ਰੈਪ ਸੁਣਾਈ ਦੇਵੇਗਾ। ਰੈਪ ਦੀ ਦੁਨੀਆਂ 'ਚ ਕੁਝ ਅਜਿਹੇ ਨਾਂ ਹਨ, ਜਿਨ੍ਹਾਂ ਦੇ ਹਰ ਪਾਸੇ ਚਰਚੇ ਹਨ। ਬਾਦਸ਼ਾਹ ਤੇ ਯੋ ਯੋ ਹਨੀ ਸਿੰਘ ਰੈਪ ਦੀ ਦੁਨੀਆ ਦੇ ਵੱਡੇ ਨਾਂ ਹਨ ਪਰ ਰੈਪ 'ਚ ਕਦਮ ਰੱਖਣ ਤੋਂ ਪਹਿਲਾਂ ਇਨ੍ਹਾਂ ਦੋਹਾਂ ਨੇ ਅਤੇ ਇਨ੍ਹਾਂ ਵਰਗੇ ਹੋਰ ਰੈਪਰਸ ਨੇ ਨਾਂ ਬਦਲਿਆ। ਜੇਕਰ ਤੁਸੀਂ ਇਨ੍ਹਾਂ ਦੇ ਨਾਂ ਜਾਣ ਲਵੋਂ ਤਾਂ ਹੈਰਾਨ ਹੋ ਜਾਓ।
ਹਨੀ ਸਿੰਘ ਨੇ ਸੰਗੀਤ ਦੀ ਦੁਨੀਆ 'ਚ ਨਾਂ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ। ਸੰਗੀਤ ਦੀ ਦੁਨੀਆਂ 'ਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਨਾਂ ਬਦਲਿਆ। ਉਨ੍ਹਾਂ ਦਾ ਅਸਲ ਨਾਂ ਹਿਰਦੇਸ਼ ਸਿੰਘ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ 'ਚ ਆਪਣੇ ਗੀਤਾਂ ਨਾਲ ਧੂਮਾਂ ਪਾਉਣ ਵਾਲੇ ਬਾਦਸ਼ਾਹ ਦਾ ਅਸਲ ਨਾਂ ਆਦਿਤਯ ਪ੍ਰਤੀਕ ਸਿੰਘ ਹੈ।
ਰੈਪਰ ਰਫ਼ਤਾਰ ਦੀ ਸ਼ੁਰੂਆਤ ਵੀ ਪੰਜਾਬੀ ਇੰਡਸਟਰੀ ਤੋਂ ਹੀ ਹੋਈ ਸੀ। ਇਨ੍ਹਾਂ ਦਾ ਅਸਲ ਨਾਂ ਦਿਲਿਨ ਨਾਇਰ ਹੈ। ਰਫ਼ਤਾਰ ਨੇ ਵੀ ਸੰਗੀਤ ਦੀ ਦੁਨੀਆ 'ਚ ਆਉਣ ਕਰਕੇ ਹੀ ਆਪਣਾ ਨਾਂ ਬਦਲਿਆ ਹੈ।
ਆਪਣੇ ਪੋਸਟਾਂ ਕਾਰਨ ਵਿਵਾਦਾਂ 'ਚ ਰਹਿਣ ਵਾਲੀ ਹਾਰਡ ਕੌਰ ਦਾ ਅਸਲ ਨਾਂ ਤਰਨ ਕੌਰ ਢਿੱਲੋਂ ਹੈ।
ਰੈਪਰ ਬੋਹੇਮੀਆ ਸਾਲ 'ਚ ਬੇਸ਼ਕ ਇਕ ਗੀਤ ਰਿਲੀਜ਼ ਕਰੇ ਫ਼ਿਰ ਵੀ ਇਸ ਕਲਾਕਾਰ ਦੀ ਫ਼ੈਨ ਫੋਲੋਵਿੰਗ ਘੱਟ ਨਹੀਂ ਹੁੰਦੀ। ਇਸ ਰੈਪਰ ਦਾ ਅਸਲ ਨਾਂ ਰੋਜਰ ਡੇਵਿਡ ਹੈ।
ਪਿਆਰ ਦੇ ਹਸੀਨ ਸਫ਼ਰ ਦਾ ਅਹਿਸਾਸ ਕਰਵਾਉਂਦੈ ਗਾਇਕ ਸਤਿੰਦਰ ਸਰਤਾਜ ਦਾ ਗੀਤ 'ਕਸੀਦਾ' (ਵੀਡੀਓ)
NEXT STORY