ਮੁੰਬਈ- ਡਾਕੂਮੈਂਟਰੀ ਫਿਲਮ 'ਕਾਲੀ' 'ਤੇ ਵਿਵਾਦ ਵਧਦਾ ਹੀ ਜਾ ਰਿਹਾ ਹੈ। 'ਕਾਲੀ' ਮੇਕਰਅਸਰ ਦੇ ਖ਼ਿਲਾਫ਼ ਕਈ ਕੇਸ ਦਰਜ ਹੋ ਚੁੱਕੇ ਹਨ। ਦੇਸ਼ 'ਚ ਹਰ ਜਗ੍ਹਾ ਇਸ ਪੋਸਟਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਇਸ ਮੁੱਦੇ 'ਤੇ ਆਪਣੀ ਰਾਏ ਰੱਖ ਰਹੇ ਹਨ। ਹੁਣ ਭੋਜਪੁਰੀ ਅਦਾਕਾਰ ਰਵੀ ਕ੍ਰਿਸ਼ਨ ਨੇ ਵੀ 'ਕਾਲੀ' ਮਾਂ ਦੇ ਪੋਸਟਰ ਨੂੰ ਲੈ ਕੇ ਨਿਰਮਾਤਾ ਲੀਨਾ ਮਣੀਮੇਕਲਈ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

ਰਵੀ ਕਿਸ਼ਨ ਨੇ ਟਵੀਟ ਕਰਕੇ ਲਿਖਿਆ-'ਇਹ ਫਿਲਮ ਨਹੀਂ ਘਿਨੌਣਾਪਨ ਹੈ ਵਾਮਪੰਥੀ ਸੋਚ ਤੋਂ ਗ੍ਰਸਤ ਇਹ ਲੋਕ ਕਦੋਂ ਤੱਕ ਦੇਵੀ-ਦੇਵਤਾਵਾਂ ਨੂੰ ਗਲਤ ਰੂਪ 'ਚ ਦਿਖਾਉਣਗੇ। ਇਹ ਫਿਲਮ ਅਤੇ ਇਸ ਦੇ ਪੋਸਟਰ ਸਦਾ ਲਈ ਬੈਨ ਕੀਤੇ ਜਾਣ, ਉਹ ਆਵਾਜ਼ ਮੈਂ ਸਦਨ 'ਚ ਵੀ ਉਠਾਵਾਂਗਾ।

ਦੱਸ ਦੇਈਏ ਕਿ ਇਸ ਪੋਸਟਰ 'ਤੇ ਵਿਵਾਦ ਤੋਂ ਬਾਅਦ ਫਿਲਮ ਮੇਕਰ ਲੀਨਾ ਮਣੀਮੇਕਲਈ ਦੀ ਗ੍ਰਿਫ਼ਤਾਰੀ ਦੀ ਮੰਗ ਤੇਜ਼ ਹੋ ਗਈ ਹੈ। ਵਿਵਾਦ ਵਧਦਾ ਦੇਖ ਫਿਲਮ ਮੇਕਰ ਨੇ ਆਪਣੇ ਬਚਾਅ 'ਚ ਟਵੀਟ ਕਰ ਲਿਖਿਆ-'ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਇਕ ਸ਼ਾਮ ਕਾਲੀ ਪ੍ਰਗਟ ਹੁੰਦੀ ਹੈ ਅਤੇ ਟੋਰਾਂਟੋ ਦੀਆਂ ਸੜਕਾਂ 'ਤੇ ਘੁੰਮਣ ਲੱਗਦੀ ਹੈ। ਜੇਕਰ ਤੁਸੀਂ ਇਸ ਫਿਲਮ ਨੂੰ ਦੇਖੋਗੇ ਤਾਂ ਤੁਸੀਂ ਮੇਰੀ ਗ੍ਰਿਫ਼ਤਾਰੀ ਦੀ ਮੰਗ ਕਰਨ ਦੀ ਬਜਾਏ ਮੈਨੂੰ ਪਿਆਰ ਕਰਨ ਲੱਗੋਗੇ'। ਦਰਅਸਲ ਫਿਲਮ ਦੇ ਇਸ ਪੋਸਟਰ 'ਚ ਹਿੰਦੂ ਦੇਵੀ ਕਾਲੀ ਮਾਤਾ ਨੂੰ ਸਿਗਰੇਟ ਪੀਂਦੇ ਹੋਏ ਦਿਖਾਇਆ ਗਿਆ ਹੈ। ਦੇਵੀ ਨੂੰ ਇਸ ਰੂਪ 'ਚ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ, ਜਿਸ ਤੋਂ ਬਾਅਦ ਹਰ ਥਾਂ 'ਤੇ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ।

ਫ਼ਿਲਮ ‘ਲਾਈਗਰ’ ਦਾ ਪਹਿਲਾ ਗੀਤ ਜਲਦੀ ਹੋਵੇਗਾ ਰਿਲੀਜ਼
NEXT STORY