ਨਵੀਂ ਦਿੱਲੀ (ਬਿਊਰੋ) - ਕੋਰੋਨਾ ਵਾਇਰਸ ਦੀ ਭੇਟ ਚੜ੍ਹਨ ਤੋਂ ਬਾਅਦ ਦੀਵਾਲੀ 'ਤੇ ਫ਼ਿਲਮ ਇੰਡਸਟਰੀ ਅਤੇ ਸਿਨੇਮਾਘਰਾਂ 'ਚ ਰੌਣਕ ਵਾਪਸ ਆਉਣ ਦੇ ਆਸਾਰ ਬਣ ਗਏ ਹਨ। ਇਸ ਦੀਵਾਲੀ 'ਤੇ ਸਿਨੇਮਾਘਰਾਂ ਨੂੰ ਗੁਲਜ਼ਾਰ ਕਰਨ ਲਈ ਕੁਝ ਨਵੀਆਂ ਅਤੇ ਕੁਝ ਪੁਰਾਣੀਆਂ ਫ਼ਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ।15 ਅਕਤੂਬਰ ਨੂੰ ਕੇਂਦਰ ਸਰਕਾਰ ਵਲੋਂ ਸਿਨੇਮਾਘਰ ਖੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ ਇਸ ਦੀਵਾਲੀ ਪਹਿਲੀ ਫ਼ਿਲਮ 'ਸੂਰਜ ਪੇ ਮੰਗਲ ਭਾਰੀ' ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਸ਼ੁਰੂਆਤ 'ਚ 13 ਨਵੰਬਰ ਨੂੰ ਸਿਨੇਮਾਘਰਾਂ 'ਚ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਕੁਝ ਰਿਪੋਰਟਾਂ ਆਈਆਂ ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਕਿ ਮੇਕਰ 'ਸੂਰਜ ਪੇ ਮੰਗਲ ਭਾਰੀ' ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਕਰਨ ਦਾ ਮਨ ਬਣਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਨੇਹਾ ਕੱਕੜ ਦੇ ਵਿਆਹ ਮਗਰੋਂ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨੂੰ ਹੋਇਆ ਗਲਤੀ ਦਾ ਅਹਿਸਾਸ, ਹੱਥ ਜੋੜ ਕੇ ਮੰਗੀ ਮੁਆਫ਼ੀ
ਇਸ ਦੀ ਵਜ੍ਹਾ ਸੀ ਦੇਸ਼ ਦੇ ਕਈ ਸੂਬਿਆਂ ਦੇ ਸਿਨੇਮਾਘਰ ਬੰਦ ਰੱਖਣ ਦੇ ਫ਼ੈਸਲਾ। ਪਿਛਲੇ ਦਿਨੀਂ ਮਹਾਰਾਸ਼ਟਰ ਸਰਕਾਰ ਨੇ ਜਦੋਂ ਸਿਨੇਮਾਘਰ ਖੋਲ੍ਹਣ ਦਾ ਆਦੇਸ਼ ਜਾਰੀ ਕੀਤਾ ਤਾਂ ਮੇਕਰਜ਼ ਨੇ ਵੀ ਇਰਾਦਾ ਬਦਲ ਦਿੱਤਾ ਤੇ ਹੁਣ ਫ਼ਿਲਮ 15 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਅਭਿਸ਼ੇਕ ਸ਼ਰਮਾ ਵੱਲੋਂ ਨਿਰਦੇਸ਼ਤ ਇਸ ਰੋਮਾਂਟਿਕ-ਕਾਮੇਡੀ ਡਰਾਮਾ 'ਚ ਮਨੋਜ ਵਾਜਪਾਈ, ਦਿਲਜੀਤ ਦੋਸਾਂਝ ਤੇ ਫਾਤਿਮਾ ਸਨਾ ਸ਼ੇਖ ਮੁੱਖ ਕਿਰਦਾਰ ਨਿਭਾ ਰਹੇ ਹਨ। ਖ਼ਾਸ ਗੱਲ ਇਹ ਹੈ ਕਿ 15 ਨਵੰਬਰ ਨੂੰ ਐਤਵਾਰ ਹੈ। ਬਾਲੀਵੁੱਡ ਫ਼ਿਲਮਾਂ ਆਮ ਤੌਰ 'ਤੇ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀਆਂ ਜਾਂਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ...ਤਾਂ ਇੰਝ ਇੰਜਨੀਅਰ ਤੋਂ ਗਾਇਕ ਬਣੇ ਜਿਗਰ, ਜਾਣੋ ਹਿੱਟ ਗੀਤਾਂ ਦਾ ਰਾਜ਼
ਇਸ ਤੋਂ ਇਲਾਵਾ ਅਕਸ਼ੈ ਕੁਮਾਰ ਦੀ 'ਲਕਸ਼ਮੀ' ਅੱਜ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋ ਗਈ। ਹਾਲਾਂਕਿ ਓਵਰਸੀਜ਼ ਦੇ ਕੁਝ ਦੇਸ਼ਾਂ 'ਚ 'ਲਕਸ਼ਮੀ' ਸਿਨੇਮਾਘਰਾਂ 'ਚ ਆਵੇਗੀ। ਰਾਘਵ ਲਾਰੇਂਸ ਵੱਲੋਂ ਨਿਰਦੇਸ਼ਤ 'ਲਕਸ਼ਮੀ' ਇਕ ਹਾਰਰ ਕਾਮੇਡੀ ਫ਼ਿਲਮ ਹੈ, ਜਿਸ 'ਚ ਅਕਸ਼ੈ ਕੁਮਾਰ ਨਾਲ ਕਿਆਰਾ ਅਡਵਾਨੀ ਰੋਲ ਲੀਡ 'ਚ ਹੈ। ਅਕਸ਼ੈ ਫ਼ਿਲਮ 'ਚ ਟ੍ਰਾਂਸਜੈਂਡਰ ਦੇ ਕਿਰਦਾਰ 'ਚ ਵੀ ਦਿਖਾਈ ਦੇਣਗੇ। ਖ਼ਬਰਾਂ ਆਈਆਂ ਸਨ ਕਿ 'ਲਕਸ਼ਮੀ' ਦੀਵਾਲੀ 'ਤੇ ਕੁਝ ਸਿੰਗਲ ਸਕ੍ਰੀਨਜ਼ 'ਤੇ ਰਿਲੀਜ਼ ਹੋ ਸਕਦੀ ਹੈ ਪਰ ਸੋਮਵਾਰ ਨੂੰ ਮੇਕਰਜ਼ ਨੇ ਸਾਫ਼ ਕਰ ਦਿੱਤਾ ਕਿ ਭਾਰਤ 'ਚ ਸਿਰਫ਼ ਓਟੀਟੀ 'ਤੇ ਆਵੇਗੀ।
ਇਹ ਖ਼ਬਰ ਵੀ ਪੜ੍ਹੋ : ਬਿੱਗ ਬੌਸ 14 : ਨੌਮੀਨੇਸ਼ਨ ਤੋਂ ਬਚਣ ਲਈ ਘਰਵਾਲਿਆਂ ਨੇ ਰੋ-ਰੋ ਕੇ ਦਿੱਤੀਆਂ ਇਹ ਕੁਰਬਾਨੀਆਂ (ਵੀਡੀਓ)
ਯਸ਼ਰਾਜ ਬੈਨਰ ਦੀਆਂ ਪੁਰਾਣੀਆਂ ਫ਼ਿਲਮਾਂ ਹੋਣਗੀਆਂ ਦੁਬਾਰਾ ਰਿਲੀਜ਼
ਇਸ ਤੋਂ ਇਲਾਵਾ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਵਾਪਸ ਲਿਆਉਣ ਲਈ ਯਸ਼ਰਾਜ ਬੈਨਰ ਨੇ ਦੀਵਾਲੀ ਵੀਕ 'ਚ ਕਈ ਪੁਰਾਣੀਆਂ ਫ਼ਿਲਮਾਂ ਨੂੰ ਲਿਆਉਣ ਦਾ ਫ਼ੈਸਲਾ ਕੀਤਾ ਹੈ ਤੇ ਇਸ ਲਈ ਪ੍ਰੋਡਕਸ਼ਨ ਕੰਪਨੀ ਕਿਸੇ ਤਰ੍ਹਾਂ ਦੀ ਫ਼ੀਸ ਲਾਗੂ ਨਹੀਂ ਕਰੇਗੀ। ਯਸ਼ਰਾਜ ਦੀਆਂ ਇਹ ਫ਼ਿਲਮਾਂ ਆਈਨਾਕਸ, ਪੀਵੀਆਰ ਤੇ ਸਿਨੇਪੋਲਿਸ ਥੀਏਟਰਜ਼ 'ਚ ਰਿਲੀਜ਼ ਹੋਣਗੀਆਂ। ਇਹ ਫ਼ਿਲਮਾਂ ਯਸ਼ਰਾਜ ਫਿਲਮਜ਼ ਦੇ 50 ਸਾਲ ਪੂਰੇ ਹੋਣ ਦੇ ਸਬੰਧ 'ਚ ਚੱਲ ਰਹੇ ਸੈਲੀਬ੍ਰੇਸ਼ਨ ਤਹਿਤ ਦੁਬਾਰਾ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਫ਼ਿਲਮਾਂ ਨੂੰ ਦੇਖਣ ਲਈ ਸਿਰਫ਼ 50 ਰੁਪਏ ਦੀ ਟਿਕਟ ਖ਼ਰੀਦਣੀ ਹੋਵੇਗੀ।
ਬਿੱਗ ਬੌਸ 14 : ਨੌਮੀਨੇਸ਼ਨ ਤੋਂ ਬਚਣ ਲਈ ਘਰਵਾਲਿਆਂ ਨੇ ਰੋ-ਰੋ ਕੇ ਦਿੱਤੀਆਂ ਇਹ ਕੁਰਬਾਨੀਆਂ (ਵੀਡੀਓ)
NEXT STORY