ਜਲੰਧਰ (ਬਿਊਰੋ) : ਮਰਹੂਮ ਦੀਪ ਸਿੱਧੂ ਦੀ ਮੌਤ ਨੂੰ ਪੂਰਾ ਇੱਕ ਸਾਲ ਬੀਤ ਚੁੱਕਿਆ ਹੈ ਪਰ ਉਹ ਚਾਹੁਣ ਵਾਲੇ ਤੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਤੱਕ ਜ਼ਿੰਦਾ ਹੈ। ਹਾਲ ਹੀ 'ਚ ਦੀਪ ਸਿੱਧੂ ਦੀ ਪਹਿਲੀ ਬਰਸੀ ਸੀ। ਇਸ ਮੌਕੇ ਪੰਜਾਬ 'ਚ ਹੀ ਨਹੀਂ ਦੁਨੀਆ ਦੇ ਹਰ ਕੋਣੇ 'ਚ ਉਸ ਨੂੰ ਯਾਦ ਕੀਤਾ ਗਿਆ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀਪ ਸਿੱਧੂ ਨੇ ਸ਼ੁਰੂ ਕੀਤੀ ਸੀ। ਜਿਸ ਦੀ ਕਮਾਨ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਥ 'ਚ ਹੈ। ਦੀਪ ਸਿੱਧੂ ਦਾ ਸੁਫ਼ਨਾ ਸੀ ਇੱਕ ਸੋਹਣਾ ਪੰਜਾਬ ਸਿਰਜਣਾ ਤੇ ਪੰਜਾਬ ਦੇ ਲੋਕਾਂ ਦੀਆਂ ਆਸਾਂ 'ਤੇ ਖਰਾ ਉਤਰਨਾ।
ਦੱਸ ਦਈਏ ਕਿ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਵਾਰਿਸ ਪੰਜਾਬ ਦੇ' ਜਥੇਬੰਦੀ ਨੂੰ ਨਸੀਹਤਾਂ ਦਿੰਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਦੀਪ ਸਿੱਧੂ ਦੀ ਇੱਕ ਪੁਰਾਣੀ ਵੀਡੀਓ ਕਲਿੱਪ ਸ਼ੇਅਰ ਕੀਤੀ, ਜਿਸ 'ਚ ਉਹ 'ਵਾਰਿਸ ਪੰਜਾਬ ਦੇ' ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਰੀਨਾ ਨੇ ਕੈਪਸ਼ਨ ਲਿਖੀ, ''ਦੀਪ ਸਿੱਧੂ ਦੇ ਨਾਂ ’ਤੇ ‘ਵਾਰਿਸ ਪੰਜਾਬ ਦੇ’ ਮੇਰੇ ਪਿਆਰੇ ਸ਼ਬਦ ਹਨ। ਮੈਂ ਉਮੀਦ ਕਰਦੀ ਹਾਂ ਕਿ ਦੀਪ ਦੀ ਵਿਰਾਸਤ ਦਾ ਉਸ ਤਰ੍ਹਾਂ ਸਨਮਾਨ ਕੀਤਾ ਜਾਵੇ, ਜਿਸ ਤਰ੍ਹਾਂ ਉਹ ਚਾਹੁੰਦਾ ਸੀ। ਉਸ ਨੇ ਸਾਨੂੰ ਆਪਣੇ ਖ਼ੂਬਸੂਰਤ ਸ਼ਬਦਾਂ ਨਾਲ ਛੱਡ ਦਿੱਤਾ, ਜੋ ਸਾਨੂੰ ਉਸ ਦੀ ਸੋਚ ’ਤੇ ਪਹਿਰਾ ਦੇਣ ਦਾ ਮਾਰਗਦਰਸ਼ਨ ਕਰਦੇ ਹਨ। ਹਾਲਾਂਕਿ ਮੈਂ ਮੌਜੂਦਾ ਸਮੇਂ ਇਸ ਨੂੰ ਗਲਤ ਦਿਸ਼ਾ ’ਚ ਜਾਂਦਾ ਦੇਖ ਰਹੀ ਹਾਂ, ਉਸ ਤਰ੍ਹਾਂ ਨਹੀਂ, ਜਿਸ ਤਰ੍ਹਾਂ ਦੀਪ ਚਾਹੁੰਦਾ ਸੀ। ਉਹ ਆਪਣੀ ਸੰਸਥਾ ਰਾਹੀਂ ਸਾਕਾਰਾਤਮਕ ਤਬਦੀਲੀ ਲਿਆਉਣਾ ਚਾਹੁੰਦਾ ਸੀ, ਨਾ ਕਿ ਨਫ਼ਤਰ ਤੇ ਹਿੰਸਾ ਪੈਦਾ ਕਰਨਾ। ਲੱਖਾਂ ਲੋਕ ਪੰਜਾਬ ’ਚ ਤਬਦੀਲੀ ਲਈ ਅਰਦਾਸ ਕਰ ਰਹੇ ਹਨ ਤੇ ਇਸ ’ਤੇ ਭਰੋਸਾ ਕਰ ਰਹੇ ਹਨ।''
ਦੱਸਣਯੋਗ ਹੈ ਕਿ ਰੀਨਾ ਰਾਏ ਹਮੇਸ਼ਾ ਹੀ ਦੀਪ ਨਾਲ ਜੁੜੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੀ ਰਹੀ ਹੈ। ਦੀਪ ਨੇ ਹੀ 'ਵਾਰਿਸ ਪੰਜਾਬ ਦੇ' ਜਥੇਬੰਦੀ ਬਣਾਈ ਸੀ। ਹਾਲ ਹੀ 'ਚ ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਵਾਲੇ ਦਿਨ ਦੀ ਪੂਰੀ ਕਹਾਣੀ ਵੀ ਬਿਆਨ ਕੀਤੀ ਸੀ। ਉਸ ਦਾ ਇਹ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣਿਆ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਮਰਹੂਮ ਸਰਦੂਲ ਸਿਕੰਦਰ ਦੀ ਨਿੱਘੀ ਯਾਦ 'ਚ ਧਾਰਮਿਕ ਸਮਾਗਮ, ਜੈਜ਼ੀ ਬੀ ਸਣੇ ਪਹੁੰਚੇ ਕਈ ਕਲਾਕਾਰ
NEXT STORY