ਚੰਡੀਗੜ੍ਹ (ਬਿਊਰੋ)– ਸਿੱਧੂ ਮੂਸੇ ਵਾਲਾ ਦੀ ਮੌਤ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਦਾ ਕੁਝ ਪਲਾਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਉਥੇ ਸਿੱਧੂ ਦੀ ਅੰਤਿਮ ਯਾਤਰਾ ਤੋਂ ਉਸ ਦੇ ਮਾਤਾ-ਪਿਤਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ’ਤੇ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਪ੍ਰਤੀਕਿਿਰਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜ ਤੱਤਾਂ ’ਚ ਵਿਲੀਨ ਹੋਏ ਸਿੱਧੂ ਮੂਸੇ ਵਾਲਾ, ਪਿਤਾ ਨੇ ਦਿੱਤੀ ਮੁੱਖ ਅਗਨੀ, ਹਜ਼ਾਰਾਂ ਨਮ ਅੱਖਾਂ ਨੇ ਕਿਹਾ ਅਲਵਿਦਾ
ਰੇਸ਼ਮ ਸਿੰਘ ਅਨਮੋਲ ਨੇ ਗੈਂਗਸਟਰਾਂ ਨੂੰ ਬੇਨਤੀ ਕਰਦਿਆਂ ਕਿਹਾ, ‘‘ਇਕ ਬੇਨਤੀ ਹੈ ਮਾਰਨ ਵਾਲਿਆਂ ਨੂੰ, ਕਿਰਪਾ ਕਰਕੇ ਇਕ-ਇਕ ਗੋਲੀ ਮਾਂ-ਬਾਪ ਨੂੰ ਵੀ ਮਾਰ ਦਿਆ ਕਰੋ ਕਿਉਂਕਿ ਅੰਦਰੋਂ ਤਾਂ ਉਹ ਉਂਝ ਹੀ ਮਰ ਜਾਂਦੇ ਨੇ, ਉਨ੍ਹਾਂ ਦੀ ਵੀ ਮੁਕਤੀ ਕਰ ਦਿਆ ਕਰੋ। ਕਿਰਪਾ ਕਰਕੇ ਅੱਗੇ ਤੋਂ ਧਿਆਨ ਰੱਖਿਓ।’’
ਸਿੱਧੂ ਦੀ ਅੰਤਿਮ ਯਾਤਰਾ ਦੌਰਾਨ ਉਸ ਦੇ ਪਿਤਾ ਨੇ ਭਾਵੁਕ ਹੋ ਕੇ ਆਪਣੀ ਪੱਗ ਲਾਹ ਦਿੱਤੀ ਤੇ ਲੋਕਾਂ ਦੇ ਪਿਆਰ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਸਿੱਧੂ ਦੇ ਮਾਤਾ-ਪਿਤਾ ਵਲੋਂ ਉਸ ਦੀ ਅੰਤਿਮ ਯਾਤਰਾ ਤੋਂ ਪਹਿਲਾਂ ਉਸ ਨੂੰ ਤਿਆਰ ਕੀਤਾ ਗਿਆ। ਮਾਂ ਨੇ ਵਾਲ ਵਾਹੇ ਤੇ ਪਿਓ ਨੇ ਸਿੱਧੂ ਦੇ ਪੱਗ ਬੰਨ੍ਹੀ।
ਗੈਂਗਸਟਰਾਂ ਵਲੋਂ 29 ਮਈ ਨੂੰ ਸਿੱਧੂ ਦਾ ਜਵਾਹਰ ਕੇ ਪਿੰਡ ਵਿਖੇ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਲਈ ਸੀ, ਜੋ ਕੈਨੇਡਾ ਰਹਿੰਦਾ ਦੱਸਿਆ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਦਿਲ ਦਹਿਲਾਉਣ ਵਾਲੀਆਂ ਤਸਵੀਰਾਂ: ਸਿੱਧੂ ਮੂਸੇਵਾਲਾ ਦੀ ਮ੍ਰਿਤਕ ਦੇਹ ਨੂੰ ਲਗਾਤਾਰ ਦੇਖਦੇ ਰਹੇ ਮਾਪੇ
NEXT STORY