ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਦਿਨਾਂ ਤੋਂ ਬੰਗਲਾਦੇਸ਼ 'ਚ ਛਿੜੇ ਹੋਏ ਹਿੰਦੂ ਵਿਰੋਧੀ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਇਸ ਦੌਰਾਨ 18 ਦਸੰਬਰ ਨੂੰ ਉੱਥੇ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦਾਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ ਤੇ ਫ਼ਿਰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ, ਜਦਕਿ ਅੱਜ ਤੋਂ 3 ਦਿਨ ਪਹਿਲਾਂ ਅੰਮ੍ਰਿਤ ਮੰਡਲ ਨਾਂ ਦੇ ਇਕ ਹੋਰ ਨੌਜਵਾਨ ਨੂੰ ਗੋਲ਼ੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਸੇ ਦੌਰਾਨ ਉੱਥੋਂ ਇਕ ਹੋਰ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਹੋਰ ਹਿੰਦੂ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ 42 ਸਾਲਾ ਬਜੇਂਦਰ ਬਿਸਬਾਸ ਵਜੋਂ ਹੋਈ ਹੈ, ਜੋ ਕਿ ਅਰਧ ਸੈਨਿਕ ਬਲ (ਅੰਸਾਰ) ਦਾ ਮੈਂਬਰ ਸੀ। ਉਸ ਨੂੰ ਉਸ ਦੇ ਸਾਥੀ ਨੇ ਹੀ ਭਾਲੂਕਾ ਸਥਿਤ ਇੱਕ ਕੱਪੜਾ ਫੈਕਟਰੀ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਇਹ 10 ਦਿਨਾਂ ਦੇ ਅੰਦਰ ਤੀਜੀ ਅਜਿਹੀ ਘਟਨਾ ਹੈ। ਬੰਗਲਾਦੇਸ਼ 'ਚ ਹਿੰਦੂਆਂ ਖ਼ਿਲਾਫ਼ ਵਧ ਰਹੀ ਇਸ ਨਫ਼ਰਤ ਤੇ ਹਿੰਸਾ ਕਾਰਨ ਭਾਰਤ 'ਚ ਵੀ ਬੰਗਲਾਦੇਸ਼ੀ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਦਰਸ਼ਨ ਹੋ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ 10 ਦਿਨਾਂ 'ਚ ਤੀਜੇ ਹਿੰਦੂ ਨੌਜਵਾਨ ਦੇ ਕਤਲ ਮਗਰੋਂ ਪ੍ਰਸ਼ਾਸਨ ਕੀ ਕਦਮ ਚੁੱਕਦਾ ਹੈ।
ਪੁਤਿਨ ਦੇ ਘਰ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ PM ਮੋਦੀ ਨੇ ਡੂੰਘੀ ਚਿੰਤਾ ਕੀਤੀ ਜ਼ਾਹਰ
NEXT STORY