ਜਲੰਧਰ- ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਰੌਸ਼ਨ ਪ੍ਰਿੰਸ ਆਪਣੇ ਪ੍ਰਸ਼ੰਸਕਾਂ ਨਾਲ ਹਰ ਖੁਸ਼ੀ ਸ਼ੇਅਰ ਕਰਦੇ ਹਨ।

ਹਾਲ ਹੀ 'ਚ ਗਾਇਕ ਪੂਰੀ ਤਰ੍ਹਾਂ ਰੂਹਾਨੀਅਤ ਰੰਗਾਂ 'ਚ ਰੰਗੇ ਨਜ਼ਰ ਆ ਰਹੇ ਹਨ, ਜਿਸ ਦਾ ਹੀ ਪ੍ਰਗਟਾਵਾ ਕਰਵਾਉਂਦਿਆਂ ਉਨ੍ਹਾਂ ਵੱਖ-ਵੱਖ ਧਾਰਮਿਕ ਅਸਥਾਨਾਂ ਵਿਖੇ ਟੇਕਿਆ।

ਹਾਲ ਹੀ ਦੇ ਸਮੇਂ 'ਚ ਆਪਣੇ ਕਈ ਭਜਨ ਐਲਬਮ ਵੀ ਭਗਤਜਨਾਂ ਦੇ ਸਨਮੁੱਖ ਕਰ ਚੁੱਕੇ ਇਹ ਬਾਕਮਾਲ ਗਾਇਕ ਅਤੇ ਅਦਾਕਾਰ ਅੱਜਕੱਲ੍ਹ ਅਪਣੀ ਨਵੀਂ ਫਿਲਮ 'ਅਪਣੇ ਘਰ ਬੇਗਾਨੇ' ਦੇ ਪ੍ਰਚਾਰ 'ਚ ਰੁੱਝੇ ਹੋਏ ਹਨ, ਜਿਨ੍ਹਾਂ ਦੀ ਇਸ ਅਰਥ-ਭਰਪੂਰ ਪੰਜਾਬੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਬਲਰਾਜ ਸਿਆਲ ਦੁਆਰਾ ਕੀਤਾ ਗਿਆ ਹੈ,

ਜੋ ਟੈਲੀਵਿਜ਼ਨ ਦੀ ਦੁਨੀਆਂ 'ਚ ਬਤੌਰ ਹੋਸਟ, ਸਟੈਂਡ-ਅੱਪ ਕਾਮੇਡੀਅਨ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਹਨ ਅਤੇ ਉਕਤ ਫਿਲਮ ਨਾਲ ਨਿਰਦੇਸ਼ਕ ਦੇ ਰੂਪ ਵਿੱਚ ਇੱਕ ਹੋਰ ਨਵੀਂ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੇ ਹਨ।

ਉਨ੍ਹਾਂ ਫਿਲਮ ਲਈ ਅਰਦਾਸ ਅਤੇ ਸਿਜਦਾ ਕਰਦਿਆ ਕ੍ਰਮਵਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਜਲੰਧਰ ਦੇ ਮਾਤਾ ਤ੍ਰਿਪੁਰਾਮਾਲਿਨੀ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ।

19 ਸਾਲਾਂ ਬਾਅਦ ਪਰਦੇ 'ਤੇ ਵਾਪਸੀ ਕਰ ਰਿਹਾ ਹੈ 'ਸ਼ਕਤੀਮਾਨ'
NEXT STORY